ਸਾਬਕਾ ਆਈਏਐੱਸ ਪੂਜਾ ਖੇੜਕਰ ਨੂੰ ਪੇਸ਼ਗੀ ਜ਼ਮਾਨਤ ਨਾ ਮਿਲੀ
06:23 AM Aug 02, 2024 IST
Advertisement
ਨਵੀਂ ਦਿੱਲੀ:
Advertisement
ਦਿੱਲੀ ਦੀ ਇਕ ਅਦਾਲਤ ਨੇ ਅੱਜ ਸਾਬਕਾ ਪ੍ਰੋਬੋਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਨੂੰ ਪੇਸ਼ਗੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਪੂਜਾ ਖੇੜਕਰ ’ਤੇ ਧੋਖਾਧੜੀ ਅਤੇ ਗਲਤ ਢੰਗ ਨਾਲ ਹੋਰ ਪਛੜੀਆਂ ਸ਼੍ਰੇਣੀਆਂ (ਓਬੀਸੀ) ਤੇ ਅੰਗਹੀਣਤਾ ਦੇ ਰਾਖਵੇਂਕਰਨ ਦਾ ਫਾਇਦਾ ਲੈਣ ਦਾ ਦੋਸ਼ ਹੈ। ਵਧੀਕ ਸੈਸ਼ਨ ਜੱਜ ਦੇਵੇਂਦਰ ਕੁਮਾਰ ਜਾਂਗਲਾ ਨੇ ਕਿਹਾ ਕਿ ਦਿੱਲੀ ਪੁਲੀਸ ਨੂੰ ਇਸ ਗੱਲ ਦੀ ਜਾਂਚ ਵੀ ਜ਼ਰੂਰ ਕਰਨੀ ਚਾਹੀਦੀ ਹੈ ਕਿ ਯੂਪੀਐੱਸਸੀ ਦੇ ਅੰਦਰੋਂ ਕਿਸੇ ਨੇ ਖੇੜਕਰ ਦੀ ਮਦਦ ਤਾਂ ਨਹੀਂ ਸੀ ਕੀਤੀ। ਜੱਜ ਨੇ ਮਾਮਲੇ ਵਿੱਚ ਜਾਂਚ ਨੂੰ ਹੋਰ ਵਿਆਪਕ ਕਰਦਿਆਂ ਦਿੱਲੀ ਪੁਲੀਸ ਨੂੰ ਇਸ ਗੱਲ ਦੀ ਜਾਂਚ ਕਰਨ ਲਈ ਵੀ ਕਿਹਾ ਕਿ ਕੀ ਹੋਰ ਵਿਅਕਤੀਆਂ ਨੇ ਵੀ ਬਿਨਾ ਯੋਗਤਾ ਤੋਂ ਓਬੀਸੀ ਤੇ ਅੰਗਹੀਣਤਾ ਦੇ ਕੋਟੇ ਦਾ ਫਾਇਦਾ ਲਿਆ ਹੈ। ਯੂਪੀਐੱਸਸੀ ਨੇ ਬੁੱਧਵਾਰ ਨੂੰ ਖੇੜਕਰ ਦੀ ਉਮੀਦਵਾਰੀ ਰੱਦ ਕਰ ਕੇ ਭਵਿੱਖ ਵਿੱਚ ਵੀ ਉਸ ਦੇ ਪ੍ਰੀਖਿਆਵਾਂ ’ਚ ਬੈਠਣ ’ਤੇ ਪਾਬੰਦੀ ਲਗਾ ਦਿੱਤੀ ਸੀ। -ਪੀਟੀਆਈ
Advertisement
Advertisement