For the best experience, open
https://m.punjabitribuneonline.com
on your mobile browser.
Advertisement

ਸਾਬਕਾ ਕਰਮਚਾਰੀ ਸੰਘ ਵੱਲੋਂ ਕਾਂਗਰਸੀ ਉਮੀਦਵਾਰ ਦੇ ਸਮਰਥਨ ਦਾ ਐਲਾਨ

10:05 AM Sep 20, 2024 IST
ਸਾਬਕਾ ਕਰਮਚਾਰੀ ਸੰਘ ਵੱਲੋਂ ਕਾਂਗਰਸੀ ਉਮੀਦਵਾਰ ਦੇ ਸਮਰਥਨ ਦਾ ਐਲਾਨ
ਵਿਜੈ ਪ੍ਰਤਾਪ ਦਾ ਸਮਰਥਨ ਕਰਦੇ ਹੋਏ ਸਾਬਕਾ ਕਰਮਚਾਰੀ ਸੰਘ ਦੇ ਆਗੂ।
Advertisement

ਕੁਲਵਿੰਦਰ ਕੌਰ
ਫਰੀਦਾਬਾਦ, 19 ਸਤੰਬਰ
ਬੜਖਲ ਤੋਂ ਕਾਂਗਰਸ ਦੇ ਉਮੀਦਵਾਰ ਵਿਜੈ ਪ੍ਰਤਾਪ ਨੇ ਇੱਥੇ ਅੱਜ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੌਰਾਨ ਲੋਕਾਂ ਦੀ ਪ੍ਰਾਪਰਟੀ ਆਈਡੀ, ਪਰਿਵਾਰ ਆਈਡੀ, ਆਨਲਾਈਨ ਰਜਿਸਟਰੀ ਦੇ ਨਾਂ ’ਤੇ ਕੀਤੀ ਜਾ ਰਹੀ ਲੁੱਟ ਤੋਂ ਮੁਕਤ ਕਰਵਾਇਆ ਜਾਵੇਗਾ। ਉਨ੍ਹਾਂ ਅੱਜ ਬੜਖਲ ਵਿਧਾਨ ਸਭਾ ਹਲਕੇ ਦਾ ‘ਜਿੱਤ ਦਾ ਸੰਕਲਪ ਪੱਤਰ’ ਜਾਰੀ ਕੀਤਾ। ਜਦਕਿ ਸਾਬਕਾ ਕਰਮਚਾਰੀ ਸੰਘ ਹਰਿਆਣਾ ਦੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਵਿਜੈ ਪ੍ਰਤਾਪ ਅੱਜ ਸੈਕਟਰ 21ਬੀ, ਫੌਜੀ ਕਲੋਨੀ, ਐੱਸਜੀਐੱਮ ਨਗਰ ਵਿੱਚ ਮੀਟਿੰਗਾਂ ਨੂੰ ਸੰਬੋਧਨ ਕੀਤਾ। ਪੱਤਰ ਵਿੱਚ ਉਨ੍ਹਾਂ ਨੇ ਸਮੁੱਚੇ ਪ੍ਰਵਾਸੀ ਭਾਈਚਾਰੇ ਲਈ ਬੋਰਡ ਬਣਾਉਣ ਅਤੇ ਇਮਾਰਤਾਂ ਦੀ ਉਸਾਰੀ, ਪੰਜਾਬੀ ਭਵਨ ਦੀ ਉਸਾਰੀ, ਪੀਣ ਵਾਲੇ ਸਾਫ਼ ਪਾਣੀ ਅਤੇ ਸੀਵਰੇਜ ਅਤੇ ਫਰੀਦਾਬਾਦ ਦੀ ਨਵਉਸਾਰੀ ਦੀ ਗੱਲ ਕੀਤੀ। ਉਨ੍ਹਾਂ ਫਰੀਦਾਬਾਦ ਨੂੰ ਟੌਲ, ਜਾਮ ਤੋਂ ਮੁਕਤ ਬਣਾਉਣਾ, ਫਰੀਦਾਬਾਦ-ਗੁੜਗਾਓਂ ਮੈਟਰੋ ਸਟੇਸ਼ਨ ਦੀ ਕੁਨੈਕਟੀਵਿਟੀ, ਨਾਹਰ ਸਿੰਘ ਸਟੇਡੀਅਮ ਦਾ ਨਿਰਮਾਣ ਅਤੇ ਫਰੀਦਾਬਾਦ ਨੂੰ ਅਸਲ ਵਿੱਚ ਸਮਾਰਟ ਸਿਟੀ ਬਣਾਉਣ ਦੇ ਵਾਅਦੇ ਕੀਤੇ। ਉਨ੍ਹਾਂ ਕਿਹਾ ਕਿ ਇੱਕ ਹੈਲਥ ਕਾਰਡ 1000 ਤੋਂ ਲੈ ਕੇ 1500 ਰੁਪਏ ਵਿੱਚ ਬਣਾਇਆ ਜਾਵੇਗਾ ਤੇ ਪਰਿਵਾਰ ਦਾ 25 ਲੱਖ ਰੁਪਏ ਦਾ ਮੁਫ਼ਤ ਇਲਾਜ ਹੋਵੇਗਾ। 500 ਰੁਪਏ ਵਿੱਚ ਘਰੇਲੂ ਗੈਸ ਸਿਲੰਡਰ, ਬਜ਼ੁਰਗਾਂ ਨੂੰ 6000 ਰੁਪਏ ਪੈਨਸ਼ਨ ਅਤੇ 300 ਯੂਨਿਟ ਮੁਫ਼ਤ ਬਿਜਲੀ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਗਊਆਂ ਦੇ ਨਾਂ ’ਤੇ ਵੋਟਾਂ ਲਈਆਂ ਪਰ ਗਊਆਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ।

Advertisement

Advertisement
Advertisement
Author Image

joginder kumar

View all posts

Advertisement