ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰ ਵੋਟਰ ਨੂੰ ਕਰਨੀ ਚਾਹੀਦੀ ਹੈ ਵੋਟ ਦੇ ਅਧਿਕਾਰ ਦੀ ਵਰਤੋਂ: ਸੂਰੀ

08:52 AM May 29, 2024 IST
ਹਿਤੇਂਦਰ ਸੂਰੀ ਅਤੇ ਸਟਾਫ਼ ਮੈਂਬਰ ਜਾਗਰੂਕਤਾ ਮੁਹਿੰਮ ਦਾ ਅਗਾਜ਼ ਕਰਦੇ ਹੋਏ।-ਫੋਟੋ: ਸੂਦ

ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 28 ਮਈ
ਰਾਣਾ ਹਸਪਤਾਲ ਸਰਹਿੰਦ ਵਿੱਚ ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚੋਣ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਹਸਪਤਾਲ ਦੇ ਸਮੂਹ ਮਰੀਜ਼ਾਂ ਨੂੰ ਜਿਥੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ‘ਪੈਂਫਲਿਟ’ ਵੰਡੇ ਗਏ, ਉਥੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਵਾਲੀ ਇਕ ਵੀਡੀਓ ਵੀ ਜਾਰੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਸਪਤਾਲ ਦੇ ਮਾਲਕ ਡਾ. ਹਿਤੇਂਦਰ ਸੂਰੀ ਨੇ ਕਿਹਾ,‘‘ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਵੋਟ ਦਾ ਅਧਿਕਾਰ ਹਾਸਲ ਕੀਤਾ ਹੈ, ਜਦੋਂ ਕਿ ਵੱਡੀ ਗਿਣਤੀ ਅਜਿਹੇ ਦੇਸ਼ ਹਨ, ਜਿੱਥੋਂ ਦੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਵੋਟਾਂ ਵਾਲੇ ਦਿਨ ਨੂੰ ਛੁੱਟੀ ਵਜੋਂ ਮਨਾਉਣ ਲਈ ਸੈਰ-ਸਪਾਟੇ ’ਤੇ ਨਿਕਲ ਜਾਦੇ ਹਨ, ਜੋ ਬਹੁਤ ਹੀ ਗਲਤ ਹੈ। ਇਸ ਲਈ ਸਾਨੂੰ ਸਾਰੇ ਰੁਝੇਵੇਂ ਛੱਡ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।’’ ਇਸ ਮੌਕੇ ਰਿਆਸਤ-ਏ-ਰਾਣਾ ਰੈਸਤਰਾਂ ਵੱਲੋਂ ਲੋਕਾਂ ਦੇ ਘਰਾਂ ਵਿੱਚ ਰੋਟੀ ਅਤੇ ਹੋਰ ਸਪਲਾਈ ਹੋਣ ਵਾਲੇ ਸਾਮਾਨ ਦੇ ਡੱਬਿਆਂ ’ਤੇ ਵੋਟ ਦੀ ਵਰਤੋਂ ਬਾਰੇ ਵਿਸ਼ੇਸ਼ ‘ਸਟਿੱਕਰ’ ਲਗਾਉਣ ਦੀ ਮੁਹਿੰਮ ਦਾ ਅਗਾਜ਼ ਕੀਤਾ ਗਿਆ।

Advertisement

Advertisement