ਦੇਸ਼ ਤੇ ਸਮਾਜ ਦੀ ਭਲਾਈ ਲਈ ਹਰ ਵੋਟ ਕੀਮਤੀ ਕਰਾਰ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਅਕਤੂਬਰ
ਗਲੋਬਲ ਈਵੈਂਟਸ ਆਰਗੇਨਾਈਜੇਸ਼ਨ ਟਰੱਸਟ ਦੇ ਚੇਅਰਮੈਨ ਐਡਵੋਕੇਟ ਮਧੂ ਸੂਦਨ ਬਵੇਜਾ ਨੇ ਕਿਹਾ ਹੈ ਕਿ ਹਰਿਆਣਾ ਸੂਬੇ ਵਿੱਚ ਚੋਣ ਮਹਾਉਤਸਵ ਚੱਲ ਰਿਹਾ ਹੈ, ਜਿਸ ਵਿੱਚ ਸੂਬੇ ਦੇ 18 ਸਾਲ ਤੋਂ ਵੱਧ ਉਮਰ ਦੇ ਹਰ ਨਾਗਰਿਕ ਦੀ ਸ਼ਮੂਲੀਅਤ ਜ਼ਰੂਰੀ ਹੈ। ਉਨ੍ਹਾਂ ਕਿਹਾ, ‘‘ਵੋਟ ਪਾਉਣਾ ਸਾਡਾ ਕਾਨੂੰਨੀ ਅਧਿਕਾਰ ਹੈ। ਸਾਡੇ ਵੱਲੋਂ ਪਾਈ ਗਈ ਹਰ ਇਕ ਵੋਟ ਦੇਸ਼ ਤੇ ਸਮਾਜ ਦੀ ਭਲਾਈ ਲਈ ਕੀਮਤੀ ਹੈ ਜਿਸ ਕਰਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਪੂਰੀ ਤਰ੍ਹਾਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ।’’ ਬਵੇਜਾ ਨੇ ਆਖਿਆ ਕਿਹਾ ਕਿ ਵੋਟ ਪਾਉਣਾ ਨੌਜਵਾਨਾਂ ਜ਼ਿੰਮੇਵਾਰੀ ਹੈ ਅਤੇ ਸੂਬੇ ਭਰ ’ਚ ਵੋਟ ਫ਼ੀਸਦ ਵਾਲੇ ਬੂਥ ਨੂੰ ਗਲੋਬਲ ਈਵੈਂਟਸ ਆਰਗੇਨਾਈਜੇਸ਼ਨ ਟਰੱਸਟ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਏਗਾ। ਟਰੱਸਟ ਦੇ ਮੀਡੀਆ ਇੰਚਾਰਜ ਤਰੁਣ ਵਧਵਾ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਯੋਗ ਉਮੀਦਵਾਰ ਦੀ ਚੋਣ ਕਰਨਾ ਹਰ ਵੋਟਰ ਦਾ ਪਹਿਲਾ ਫਰਜ਼ ਹੈ। ਲੋਕਤੰਤਰ ਵਿਚ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੈ, ਜਿਸ ਦੀ ਵਰਤੋਂ ਸਭ ਨੂੰ ਨਿਡਰ ਹੋ ਕੇ ਕਰਨੀ ਚਾਹਦੀ ਹੈ।