ਮੋਦੀ ਸਰਕਾਰ ਵਿੱਚ ਹਰੇਕ ਵਰਗ ਦੁਖੀ: ਸੇਖੋਂ
ਮੇਜਰ ਸਿੰਘ ਮੱਟਰਾਂ
ਸੰਗਰੂਰ, 4 ਨਵੰਬਰ
ਸੀਪੀਆਈ ਐਮ ਜ਼ਿਲ੍ਹਾ ਕਮੇਟੀ ਸੰਗਰੂਰ ਦਾ ਜ਼ਿਲ੍ਹਾ ਇਜਲਾਸ ਨੇੜਲੇ ਪਿੰਡ ਚੰਨੋ ਵਿੱਚ ਕਾ ਜੋਗਾ ਸਿੰਘ, ਹੰਗੀ ਖਾਂ ਅਤੇ ਸਰਬ ਕੌਰ ਦੀ ਪ੍ਰਧਾਨਗੀ ਹੇਠ ਹੋਇਆ। ਇਜਲਾਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਕਾ ਸੁਖਵਿੰਦਰ ਸਿੰਘ ਸੇਖੋਂ, ਸੂਬਾ ਸਕੱਤਰੇਤ ਦੇ ਮੈਂਬਰ ਕਾ ਭੂਪ ਚੰਦ ਚੰਨੋਂ, ਕਾ ਗੁਰਦਰਸ਼ਨ ਸਿੰਘ ਖਾਸਪੁਰ ਅਤੇ ਕਾ ਅਬਦੁਲ ਸਤਾਰ ਵਿਸ਼ੇਸ਼ ਤੌਰ ’ਤੇ ਪਹੁੰਚੇ।
ਇਜਲਾਸ ਦੇ ਸ਼ੁਰੂ ਵਿੱਚ ਝੰਡੇ ਦੀ ਰਸਮ ਕਾ ਮੋਹਨ ਲਾਲ ਨਮੋਲ ਨੇ ਨਿਭਾਈ। ਇਜਲਾਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਾ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਭਾਜਪਾ ਸਰਕਾਰ ਦੇ ਰਾਜ ਵਿੱਚ ਹਰੇਕ ਵਰਗ ਦੁਖੀ ਹੈ। ਮਹਿੰਗਾਈ ਤੇ ਬੇਰੁਜ਼ਗਾਰੀ ਸਾਰੇ ਰਿਕਾਰਡ ਤੋੜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੀਪੀਆਈ ਐੱਮ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਜਾਰੀ ਰੱਖੇਗੀ।
ਇਸ ਉਪਰੰਤ ਕਾ ਗੁਰਦਰਸ਼ਨ ਸਿੰਘ ਖਾਸਪੁਰ ਵੱਲੋਂ 17 ਮੈਂਬਰੀ ਜ਼ਿਲ੍ਹਾ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ, ਜਿਸ ਵਿੱਚ ਚਮਕੌਰ ਸਿੰਘ ਖੇੜੀ ਜ਼ਿਲ੍ਹਾ ਸਕੱਤਰ, ਸਤਿੰਦਰ ਪਾਲ ਸਿੰਘ ਚੀਮਾ, ਹੰਗੀ ਖਾਂ, ਜੋਗਾ ਸਿੰਘ ਉਪਲੀ, ਸੁਰਿੰਦਰ ਪਾਲ ਮੂਨਕ, ਰਮੇਸ਼ ਚੰਦ ਧੂਰੀ, ਹਰਮੇਸ਼ ਕੌਰ ਰਾਏ ਸਿੰਘ ਵਾਲਾ, ਅਮਰਜੀਤ ਕੌਰ ਨੰਗਲਾ, ਨਛੱਤਰ ਸਿੰਘ ਗੰਢੂਆਂ, ਦਵਿੰਦਰ ਸਿੰਘ ਨੂਰਪੁਰਾ, ਬਲਵੀਰ ਸਿੰਘ, ਜੋਗਿੰਦਰ ਸਿੰਘ ਬੱਧਣ, ਹਰਬੰਸ ਸਿੰਘ ਨਮੋਲ, ਇੰਦਰਜੀਤ ਸਿੰਘ ਛੰਨਾ, ਸਤਬੀਰ ਸਿੰਘ ਤੁੰਗਾਂ ਅਤੇ ਗੁਰਮੀਤ ਸਿੰਘ ਬਲਿਆਲ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ। ਇਸੇ ਤਰ੍ਹਾਂ ਹਰਬੰਸ ਸਿੰਘ ਨਮੋਲ, ਨਛੱਤਰ ਸਿੰਘ ਗੰਢੂਆਂ, ਇੰਦਰਜੀਤ ਸਿੰਘ ਛੰਨਾ, ਸਰਬ ਕੌਰ, ਹਰਮੇਸ਼ ਕੌਰ ਰਾਏਸਿੰਘ ਵਾਲਾ, ਅਮਰਜੀਤ ਕੌਰ ਨੰਗਲਾ, ਸਤਿੰਦਰ ਪਾਲ ਸਿੰਘ, ਜੋਗਾ ਸਿੰਘ ਅਤੇ ਹੰਗੀ ਖਾਂ ਨੂੰ ਸੂਬਾ ਇਜਲਾਸ ਲਈ ਡੈਲੀਗੇਟ ਚੁਣਿਆ ਗਿਆ।