ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਦੇ ਕਾਰਜਕਾਲ ’ਚ ਹਰ ਵਰਗ ਦਾ ਹੋ ਰਿਹੈ ਵਿਕਾਸ: ਨਾਪਾ

06:45 AM Aug 05, 2024 IST
ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਲਛਮਣ ਨਾਪਾ।

ਪੱਤਰ ਪ੍ਰੇਰਕ
ਰਤੀਆ, 4 ਅਗਸਤ
ਵਿਧਾਇਕ ਲਛਮਣ ਨਾਪਾ ਨੇ ਵਿਧਾਨ ਸਭਾ ਹਲਕਾ ਰਤੀਆ ਦੇ ਵੱਖ-ਵੱਖ ਪਿੰਡਾਂ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਅਤੇ ਕਈ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਕੀਤੇ। ਉਨ੍ਹਾਂ ਨੇ ਐੱਚਆਰਡੀਐੱਫ ਸਕੀਮ ਤਹਿਤ ਪਿੰਡ ਢਾਣੀ ਦਾਦੂਪੁਰ ਵਿੱਚ ਨਵੀਂ ਬਣੀ ਫਿਰਨੀ ਅਤੇ ਦੀਦਾਰ ਸਿੰਘ ਦੇ ਘਰ ਤੋਂ ਕੌਰ ਸਿੰਘ ਦੇ ਘਰ ਤੱਕ ਮਨਰੇਗਾ ਸਕੀਮ ਤਹਿਤ ਨਵੇਂ ਬਣੇ ਆਈਪੀਬੀ, ਪਿੰਡ ਹੁਕਮਾਂਵਾਲੀ ਵਿੱਚ ਮਨਰੇਗਾ ਸਕੀਮ ਅਧੀਨ ਬਲਦੇਵ ਪੁੱਤਰ ਹਰੀ ਸਿੰਘ ਦੇ ਘਰ ਮੜ੍ਹ ਰੋਡ ਤੋਂ ਆਈਪੀਬੀ ਗਲੀ, ਹਡੋਲੀ ਰੋਡ ਤੋਂ ਵਿਜੈ ਪੁੱਤਰ ਸ਼ੇਰ ਸਿੰਘ ਦੀ ਢਾਣੀ ਤੱਕ ਇੱਟਾਂ ਦੀ ਸੜਕ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਅਤੇ ਪੰਚਾਇਤ ਸਮਿਤੀ ਸਕੀਮ ਅਧੀਨ ਵਾਲੀਬਾਲ ਗਰਾਊਂਡ ਵਿੱਚ ਜਾਲ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ। ਵਿਧਾਇਕ ਲਛਮਣ ਨਾਪਾ ਨੇ ਪਿੰਡ ਮੜ੍ਹ ਵਿੱਚ ਡੀ-ਪਲਾਨ ਸਕੀਮ ਤਹਿਤ ਗੁਰੂਘਰ ਤੋਂ ਜਿਮਨੇਜ਼ੀਅਮ ਤੱਕ ਆਈਪੀਬੀ ਰੋਡ ਦਾ ਨੀਂਹ ਪੱਥਰ ਰੱਖਣ, ਪੀਰ ਬਾਬਾ ਅਕਬਰਸ਼ਾਹ ਜੀ ਦੀ ਦਰਗਾਹ ਨੇੜੇ ਨਵੇਂ ਬਣੇ ਸ਼ੈੱਡ ਦਾ ਉਦਘਾਟਨ ਅਤੇ ਮਨਰੇਗਾ ਸਕੀਮ ਤਹਿਤ ਨਾਗਪੁਰ ਰੋਡ ਤੋਂ ਗਗਨਦੀਪ ਪੁੱਤਰ ਮੁਨਸ਼ੀ ਰਾਮ ਦੇ ਖੇਤ ਤੱਕ ਅਤੇ ਨਾਗਪੁਰ ਰੋਡ ਤੋਂ ਗੋਪਾਲ ਸਿੰਘ ਦੇ ਖੇਤ ਤੱਕ ਇੱਟਾਂ ਦੀ ਸੜਕ ਦਾ ਉਦਘਾਟਨ ਪਿੰਡ ਬੀਰਾਬਾਦੀ ਵਿੱਚ ਮਨਰੇਗਾ ਸਕੀਮ ਤਹਿਤ ਖੇਤ ਨੂੰ ਜਾਣ ਵਾਲੀ ਇੱਟਾਂ ਨਾਲ ਬਣੀ ਸੜਕ ਦਾ ਉਦਘਾਟਨ ਕਰ ਕੇ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ। ਇਸ ਦੌਰਾਨ ਵਿਧਾਇਕ ਨਾਪਾ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਪਿੰਡ ਵਾਸੀਆਂ ਨੂੰ ਭਾਜਪਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦੇ ਕੇ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ। ਵਿਧਾਇਕ ਲਛਮਣ ਨਾਪਾ ਨੇ ਕਿਹਾ ਕਿ ਉਹ ਰਤੀਆ ਹਲਕੇ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਸਮਰਪਿਤ ਹਨ। ਇਸ ਮੌਕੇ ਬੀਡੀਪੀਓ ਵਿਕਾਸ ਲਾਂਗਿਆਨ, ਏਬੀਪੀਓ ਰਣਧੀਰ, ਜੇਈ ਰਾਜੀਵ, ਜੇਈ ਸੁਰਿੰਦਰ, ਬਿਜਲੀ ਬੋਰਡ ਜੇਈ ਬਾਬੂ ਲਾਲ, ਐੱਸਐੱਚਓ ਓਮ ਪ੍ਰਕਾਸ਼, ਪਬਲਿਕ ਹੈਲਥ ਜੇਈ ਛੋਟੂ ਰਾਮ, ਚੌਂਕੀ ਇੰਚਾਰਜ ਹੰਸਰਾਜ, ਬਲਾਕ ਸਮਿਤੀ ਚੇਅਰਮੈਨ ਦੇ ਨੁਮਾਇੰਦੇ ਗੁਰਤੇਜ ਸਿੰਘ, ਮੰਡਲ ਪ੍ਰਧਾਨ ਨਿਰਮਲ ਸਿੰਘ ਧਾਲੀਵਾਲ, ਸਰਪੰਚ ਢਾਣੀ ਦਾਦੂਪੁਰ ਜਸਪ੍ਰੀਤ ਸਿੰਘ ਹਾਜ਼ਰ ਸਨ।

Advertisement

Advertisement