ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੇਸ਼ ਦੇ ਹਰ ਕਲਾਕਾਰ ਦਾ ਸਨਮਾਨ ਹੋਣਾ ਚਾਹੀਦੈ: ਕਟਾਰੀਆ

08:18 AM Nov 30, 2024 IST
ਮੇਲੇ ਦਾ ਉਦਘਾਟਨ ਕਰਦੇ ਹੋਏ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ।

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 29 ਨਵੰਬਰ
ਚੰਡੀਗੜ੍ਹ ਦੇ ਮਨੀਮਾਜਰਾ ਨੇੜੇ ਸਥਿਤ ਕਲਾਗ੍ਰਾਮ ਵਿੱਚ ਅੱਜ ਤੋਂ ਦਸ ਰੋਜ਼ਾ 14ਵਾਂ ਕੌਮੀ ਦਸਤਕਾਰੀ ਮੇਲਾ ਸ਼ੁਰੂ ਹੋ ਗਿਆ ਹੈ। ਇਸ ਵਾਰ ਇਹ ਮੇਲਾ ‘ਰਿਦਮ ਆਫ ਇੰਡੀਆ’ ਅਤੇ ‘ਕਲਰ ਆਫ ਇੰਡੀਆ’ ਦੇ ਥੀਮ ’ਤੇ ਰੱਖਿਆ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੇਲੇ ਦਾ ਉਦਘਾਟਨ ਕੀਤਾ। ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਆਰਟ ਐਂਡ ਕਲਚਰਲ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਲਗਾਏ ਮੇਲੇ ਦੌਰਾਨ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਸ੍ਰੀ ਕਟਾਰੀਆ ਨੇ ਮੇਲੇ ਵਿੱਚ ਪੱਥਰਾਂ ਦੀ ਮੂਰਤੀਆਂ ਅਤੇ ਕਲਾਕਾਰਾਂ ਦੀ ਸ਼ਲਾਘਾ ਕੀਤੀ।
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਦੇਸ਼ ਦੇ ਹਰ ਕੋਨੇ ਵਿੱਚ ਕਲਾਕਾਰਾਂ ਦਾ ਸਨਮਾਨ ਹੋਣਾ ਚਾਹੀਦਾ ਹੈ। ਅੱਜ ਇਸ ਮੇਲੇ ਦੇ ਪਹਿਲੇ ਦਿਨ ਮੰਚ ’ਤੇ 51 ਸਾਜ਼ਾਂ ਦੀ ਵਿਸ਼ੇਸ਼ ਸੰਗੀਤਕ ਪੇਸ਼ਕਾਰੀ ਨੇ ਰੰਗ ਬੰਨ੍ਹ ਦਿੱਤਾ। ਲੋਕ ਨਾਚ ਸ਼੍ਰੇਣੀ ਵਿੱਚ ਰਾਜਸਥਾਨ ਤੋਂ ਕਲਾਕਾਰ ਦੁਰਗਾ ਦੇਵੀ ਅਤੇ ਹਿਮਾਚਲ ਪ੍ਰਦੇਸ਼ ਦੇ ਰਾਮ ਠਾਕੁਰ ਨੂੰ ਪੁਰਸਕਾਰ ਦਿੱਤਾ ਗਿਆ। ਲੋਕ ਸੰਗੀਤ ਦੇ ਖੇਤਰ ਵਿੱਚ ਪੰਜਾਬ ਦੇ ਦੇਸ ਰਾਜ ਲਚਕਾਣੀ ਅਤੇ ਜੰਮੂ-ਕਸ਼ਮੀਰ ਦੀ ਗੁਜਰੀ ਗਾਇਕਾ ਬੇਗਮ ਜਾਨ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ ਗਿਆ। ਮੇਲੇ ਵਿੱਚ ਬਣੀ ਵਿਰਾਸਤੀ ਸੜਕ ਵੀ ਖਿੱਚ ਦਾ ਕੇਂਦਰ ਰਹੀ। ਕੌਮੀ ਦਸਤਕਾਰੀ ਮੇਲੇ ਦੇ ਪਹਿਲੇ ਦਿਨ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਆਪਣੀ ਪੇਸ਼ਕਾਰੀ ਦੌਰਾਨ ਪੂਰਾ ਰੰਗ ਬੰਨ੍ਹਿਆ। ਭਲਕੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਪੇਸ਼ਕਾਰੀ ਦੇਣਗੇ। ਇਸ ਤੋਂ ਇਲਾਵਾ ਦਿਨ ਸਮੇਂ ਵੱਖ-ਵੱਖ ਸੂਬਿਆਂ ਦੇ ਕਲਾਕਾਰ ਕਲਾ ਦਾ ਜੌਹਰ ਦਿਖਾਉਣਗੇ।

Advertisement

Advertisement