For the best experience, open
https://m.punjabitribuneonline.com
on your mobile browser.
Advertisement

ਦਿਲਚਸਪੀ ਨਾਲ ਸਿੱਖੀ ਜਾ ਸਕਦੀ ਹੈ ਹਰ ਕਲਾ: ਪ੍ਰੋ. ਅਰਵਿੰਦ

10:41 AM Apr 20, 2024 IST
ਦਿਲਚਸਪੀ ਨਾਲ ਸਿੱਖੀ ਜਾ ਸਕਦੀ ਹੈ ਹਰ ਕਲਾ  ਪ੍ਰੋ  ਅਰਵਿੰਦ
ਪ੍ਰਦਰਸ਼ਨੀ ਦੇਖਦੇ ਹੋਏ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਹੋਰ। ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 19 ਅਪਰੈਲ
‘ਦਿਲਚਸਪੀ ਨਾਲ਼ ਹਰ ਕਲਾ ਸਿੱਖੀ ਜਾ ਸਕਦੀ ਹੈ। ਅੱਜ ਦੇ ਸਮੇਂ ਵਿੱਚ ਹਰ ਕੋਈ ਮਨੁੱਖ ਜੇ ਦਿਲਚਸਪੀ ਲਵੇ ਤਾਂ ਫ਼ੋਟੋਗਰਾਫ਼ੀ ਦੀ ਕਲਾ ਸਿੱਖ ਸਕਦਾ ਹੈ। ਤਕਨਾਲੌਜੀ ਦੇ ਲਗਾਤਾਰ ਵਿਕਾਸ ਨੇ ਕਲਾ ਖੇਤਰ ਲਈ ਵੀ ਬਹੁਤ ਸਾਰੇ ਨਵੇਂ ਰਾਹ ਖੋਲ੍ਹ ਦਿੱਤੇ ਹਨ।’ ਇਹ ਗੱਲ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਸੋਭਾ ਸਿੰਘ ਫ਼ਾਈਨ ਆਰਟਸ ਅਤੇ ਮਿਊਜ਼ੀਅਮ ਤੇ ਆਰਟ ਗੈਲਰੀ ਵੱਲੋਂ ਲਗਾਈ ਜਾ ਰਹੀ ਫ਼ੋਟੋ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਕਹੀ। ਉਨ੍ਹਾਂ ਕਿਹਾ ਕਿ ਫ਼ੋਟੋਗਰਾਫ਼ੀ ਦੇ ਖੇਤਰ ਵਿੱਚ ਜਿੱਥੇ ਪਹਿਲਾਂ ਫ਼ੋਟੋ ਨੂੰ ਪ੍ਰਿੰਟ ਰੂਪ ਵਿੱਚ ਵਿਕਸਿਤ ਹੋਣ ਲਈ ਲੈਬਾਰਟਰੀ ਵਿੱਚ ਜਾਣਾ ਪੈਂਦਾ ਸੀ, ਉਸ ਦੀ ਬਜਾਏ ਹੁਣ ਨਵੀਂ ਕਿਸਮ ਦੇ ਕੈਮਰੇ ਆਉਣ ਨਾਲ ਇਸ ਖੇਤਰ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਜਸਕਰਨ ਸਿੰਘ ਅਤੇ ਰਣਜੋਧ ਸਿੰਘ ਵੱਲੋਂ ਖਿੱਚੀਆਂ ਫ਼ੋਟੋਆਂ ਦੀ ਇਸ ਪ੍ਰਦਰਸ਼ਨੀ ਬਾਰੇ ਗੱਲ ਕਰਦਿਆਂ, ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰਦਰਸ਼ਨੀਆਂ ਤੋਂ ਜਿੱਥੇ ਇੱਕ ਪਾਸੇ ਪ੍ਰੇਰਨਾ ਮਿਲਦੀ ਹੈ ਅਤੇ ਦੂਜੇ ਪਾਸੇ ਵਿਦਿਆਰਥੀ ਮਾਹਿਰਾਂ ਦੇ ਕੰਮ ਨੂੰ ਵੇਖ ਕੇ ਆਪਣੇ ਹੁਨਰ ਨੂੰ ਨਿਖਾਰਨ ਲਈ ਬਹੁਤ ਸਾਰੇ ਨੁਕਤੇ ਵੀ ਸਿਖਦੇ ਹਨ।
ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਕਿਹਾ ਕਿ ਅੱਜ-ਕੱਲ੍ਹ ਬੁੱਧੀ ਸੰਬੰਧੀ ਮਾਪ ਦੇ ਪੈਮਾਨੇ ਬਦਲ ਗਏ ਹਨ। ਕਲਾ ਜਾਂ ਹੁਨਰ ਦਾ ਸਤਿਕਾਰ ਵਧ ਗਿਆ ਹੈ। ਰਣਜੋਧ ਸਿੰਘ ਵੱਲੋਂ ਆਪਣੇ ਹੁਨਰ, ਸ਼ੌਕ, ਪ੍ਰੇਰਨਾ ਅਤੇ ਪ੍ਰਦਰਸ਼ਨੀ ਵਿੱਚ ਲੱਗੀਆਂ ਤਸਵੀਰਾਂ ਆਦਿ ਬਾਰੇ ਅਨੁਭਵ ਸਾਂਝਾ ਕਰਦਿਆਂ ਇੱਕ ਅਹਿਮ ਟਿੱਪਣੀ ਕੀਤੀ ਕਿ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਤੋਂ ਰਾਹਤ ਲੈਣ ਲਈ ਮਨੁੱਖ ਕਲਾ ਵੱਲ ਜਾਂਦਾ ਹੈ। ਵਿਭਾਗ ਮੁਖੀ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 30 ਅਪਰੈਲ ਤੱਕ ਜਾਰੀ ਰਹਿਣੀ ਹੈ। ਬਾਅਦ ਵਿੱਚ ਵੱਖਰੇ ਸੈਸ਼ਨ ਦੌਰਾਨ ਰਣਜੋਧ ਸਿੰਘ ਅਤੇ ਜਸਕਰਨ ਸਿੰਘ ਨੇ ਵਿਦਿਆਰਥੀਆਂ ਨਾਲ਼ ਫ਼ੋਟੋਗ੍ਰਾਫੀ ਦੇ ਤਕਨੀਕੀ ਨੁਕਤੇ ਵੀ ਸਾਂਝੇ ਕੀਤੇ।

Advertisement

Advertisement
Author Image

sukhwinder singh

View all posts

Advertisement
Advertisement
×