ਕਈ ਥਾਈਂ ਤੀਆਂ ਨੂੰ ਸਮਰਪਿਤ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 20 ਅਗਸਤ
ਇਥੇ ਵੱਖ-ਵੱਖ ਪਿੰਡਾਂ ਦੇ ਕਸਬਿਆਂ ’ਚ ਤੀਆਂ ਮਨਾਈਆਂ ਗਈਆਂ। ਸੁਆਣੀਆਂ ਤੇ ਮੁਟਿਆਰਾਂ ਵੱਲੋਂ ਸਮਾਜਿਕ ਬੁਰਾਈਆਂ ’ਤੇ ਸੱਟ ਮਾਰਦਾ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ। ਸੁਆਣੀਆਂ ਤੇ ਮੁਟਿਆਰਾਂ ਨੇ ਪੀਂਘਾਂ ਝੂਟੀਆਂ ਤੇ ਗਿੱਧਾ ਪਾਇਆ ਗਿਆ। ਇਕ ਸਾਲ ਦੀ ਉਮਰ ਤੱਕ ਦੀਆਂ ਬੱਚੀਆਂ ਦਾ ਜਨਮ ਦਿਨ ਮਨਾਇਆ ਗਿਆ। ਸ੍ਰੀ ਗੁਰਦੇਵ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਸੰਤਾਨਗਰ ਵਿੱਚ ਬਣੇ ਇਨਡੋਰ ਸਟੇਡੀਅਮ ਵਿੱਚ ਮੇਲਾ ਤੀਆਂ ਕਰਵਾਇਆ ਗਿਆ। ਮੇਲੇ ਦੇ ਪ੍ਰਬੰਧਕ ਅਮਰ ਸਿੰਘ ਕੂਕਾ ਅਤੇ ਪ੍ਰਧਾਨ ਹਰਪਿੰਦਰ ਸਿੰਘ ਢਿੱਲੋਂ ਦੀ ਅਗਵਾਈ ਇਹ ਸਮਾਗਮ ਹੋਇਆ। ਇਸ ਮੌਕੇ ਖੀਰ-ਪੂੜੇ ਵਰਤਾਏ ਗਏ। ਪੰਜਾਬੀ ਕਲਾਕਾਰ ਸ਼ੈਰੀ ਮਾਣਕ ਦੇ ਗੀਤਾਂ ਨੇ ਪ੍ਰੋਗਰਾਮ ਦੀ ਰੌਣਕ ਵਧਾ ਦਿੱਤੀ। ਉਧਰ ਪਿੰਡ ਚਾਮਲ ’ਚ ਪਿੰਡ ਦੇ ਕਲੱਬ ਵੱਲੋਂ ਤੀਆਂ ਮਨਾਈਆਂ ਗਈਆਂ। ਇਸੇ ਤਰ੍ਹਾਂ ਹੁੱਡਾ ਸੈਕਟਰ 20 ਅਤੇ ਪਿੰਡ ਧੋਤੜ ’ਚ ਤੀਜ ਦਾ ਤਿਉਹਾਰ ਮਨਾਇਆ ਗਿਆ।
ਧਨੌਲਾ (ਪੱਤਰ ਪ੍ਰੇਰਕ): ਇੱਥੋਂ ਦੇ ਮਾਤਾ ਗੁਜਰੀ ਪਬਲਿਕ ਸਕੂਲ ਵਿੱਚ ਤੀਆਂ ਮਨਾਈਆਂ ਗਈਅਉਂ ਵਿਦਿਆਰਥਣਾਂ ਨੇ ਬੋਲੀਆਂ ਤੇ ਗਿੱਧਾ, ਭੰਗੜਾ ਪਾਇਆ ਅਤੇ ਪੀਘਾਂ ਝੂਟੀਆਂ। ਇਸ ਮੌਕੇ ਸਕੂਲ ਵੱਲੋਂ ਕੁੜੀਆਂ ਲਈ ਚੂੜੀਆਂ ਚੜ੍ਹਾਉਣ ਲਈ ਵਣਜਾਰੇ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਚੇਅਰਮੈਨ ਬਿਕਰਮਜੀਤ ਸਿੰਘ ਵਾਲੀਆ, ਪ੍ਰਿੰਸੀਪਲ ਵਰੁਣਦੀਪ ਵਾਲੀਆ ਬਬਨਦੀਪ ਕੌਰ, ਵੀਰਪਾਲ ਕੌਰ, ਨਵਜੋਤ ਕੌਰ, ਗਗਨਦੀਪ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ, ਅਨੁ ਬਾਂਸਲ ਅਧਿਆਪਕ ਮੌਜੂਦ ਸਨ।