ਸਕੂਲ ’ਚ ‘ਦਿ ਗ੍ਰੇਟ ਇੰਡੀਅਨ ਕਲਚਰਲ ਬੈਸ਼’ ਤਹਿਤ ਸਮਾਗਮ
ਪੱਤਰ ਪ੍ਰੇਰਕ
ਪਾਤੜਾਂ, 16 ਨਵੰਬਰ
ਦਿ ਹੈਲਿਕਸ ਆਕਸਫੋਰਡ ਸਮਾਰਟ ਸਕੂਲ ਪਾਤੜਾਂ ਨੇ ‘ਦਿ ਗ੍ਰੇਟ ਇੰਡੀਅਨ ਕਲਚਰਲ ਬੈਸ਼’ ਦੇ ਨਾਂ ਹੇਠ ਪ੍ਰੋਗਰਾਮ ਕਰਵਾ ਕੇ ਹਲਕੇ ਦਾ ਪਹਿਲਾ ਸਕੂਲ ਬਣਿਆ, ਜਿਸ ਵਿੱਚ ਵਿਦਿਆਰਥੀਆਂ ਨੇ ਰਾਸ਼ਟਰੀ ਏਕਤਾ, 29 ਰਾਜਾਂ ਦੇ ਇਤਿਹਾਸ, ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਪੇਸ਼ ਕਰਕੇ ਆਪਣੀ ਕਲਾ, ਹੁਨਰ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਸਕੂਲ ਪ੍ਰਿੰਸੀਪਲ ਅਮਰਜੋਤ ਕੌਰ ਹਰੀਕਾ ਨੇ ਦੱਸਿਆ ਹੈ ਕਿ ਭਾਰਤੀ ਵਿਭਿੰਨਤਾ ਵਿੱਚ ਏਕਤਾ, ਵੱਖ-ਵੱਖ ਰਾਜਾਂ ਦੀ ਪ੍ਰਤੀਨਿਧਤਾ ਕਰਦੇ ਵਿਦਿਆਰਥੀਆਂ ਦੀਆਂ ਟੀਮਾਂ ਨੇ ਉਨ੍ਹਾਂ ਰਾਜਾਂ ਦੀ ਮਨਮੋਹਕ ਸੁੰਦਰਤਾ, ਭੂਗੋਲਿਕ ਬਣਤਰ, ਵਾਤਾਵਰਨ, ਬਨਸਪਤੀ, ਤਿਓਹਾਰਾਂ, ਰਹਿਣ -ਸਹਿਣ, ਪਹਿਰਾਵਾ, ਬੋਲੀ, ਲੋਕ-ਨਾਚ, ਸੱਭਿਅਤਾ ਅਤੇ ਪ੍ਰੰਪਰਾਵਾਂ ਨੂੰ ਵਿਲੱਖਣ ਤਰੀਕੇ ਨਾਲ ਪੇਸ਼ ਕਰਕੇ ਆਪਸੀ ਭਾਈਚਾਰੇ ਤੇ ਏਕਤਾ ਅਤੇ ਹਰ ਰਾਜ਼ ਦਾ ਪ੍ਰਮੁੱਖ ਭੋਜਨ ਬੱਚਿਆਂ ਨੇ ਤਿਆਰ ਕਰਕੇ ਪੇਸ਼ ਕੀਤਾ ਹੈ । ਰੱਦੀ ਆਦਿ ਨਾਲ ਤਿਆਰ ਕੀਤੇ ਮਾਡਲ ਬਣਾਏ ਸਨ। ਸਕੂਲ ਦੇ ਡਾਇਰੈਕਟਰ ਦਵਿੰਦਰ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਮੰਨਤ ਕੌਰ ਹਰੀਕਾ ਨੇ ਵਿਦਿਆਰਥੀਆਂ ਵੱਲੋਂ ਕੀਤੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਜੇਤੂ ਟੀਮਾਂ ਦਾ ਸਨਮਾਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ, ਡੀਐੱਸਪੀ ਇੰਦਰਪਾਲ ਸਿੰਘ ਚੌਹਾਨ, ਡੀਐੱਸਪੀ ਦਲਜੀਤ ਸਿੰਘ ਵਿਰਕ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰੇਮ ਸਿੰਘ ਅਤੇ ਸੰਤੋਸ਼ ਸਿੰਗਲਾ ਨੇ ਸ਼ਿਰਕਤ ਕੀਤੀ।