ਨਸ਼ਾ ਮੁਕਤ ਅਭਿਆਨ ਤਹਿਤ ਸਮਾਗਮ
07:40 AM Aug 15, 2024 IST
Advertisement
ਬਠਿੰਡਾ: ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਵਿੱਚ ਕੇਂਦਰ ਸਰਕਾਰ ਦੇ ਨਸ਼ਾ ਮੁਕਤ ਅਭਿਆਨ ਤਹਿਤ ਐੱਨਐੱਸਐੱਸ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਾਨੂੰਨ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਅਤੇ ਐੱਨਐੱਸਐੱਸ ਦੇ ਨੋਡਲ ਅਫ਼ਸਰ ਅਰੁਨ ਕੁਮਾਰ ਨੇ ਰਿਜ਼ਨਲ ਸੈਂਟਰ ਦੇ ਕਾਨੂੰਨ ਵਿਭਾਗ ਨਾਲ ਸਬੰਧਤ ਐੱਲਐੱਲਬੀ-2 ਅਤੇ ਐੱਲਐੱਲਬੀ-3 ਦੇ ਵਿਦਿਆਰਥੀਆਂ ਨੂੰ ਨਸ਼ਿਆਂ ਬਾਰੇ ਜਾਗਰੂਕ ਕਰਦਿਆਂ ਸਮਾਜ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਚੁਕਾਈ। ਇਸ ਮੌਕੇ ਐੱਨਐੱਸਐੱਸ ਦੇ ਵਾਲੰਟੀਅਰਾਂ ਨੇ ਬੂਟੇ ਲਾਏ। ਇਸ ਮੌਕੇ ਅਰੁਨ ਕੁਮਾਰ ਨੇ ਕਿਹਾ ਕਿ ਸਮਾਜ ਨੂੰ ਸੁੰਦਰ ਬਣਾਉਣ ਲਈ ਆਪਸੀ ਮਿਲਵਰਤਣ ਦੀ ਜ਼ਰੂਰਤ ਹੈ। - ਨਿੱਜੀ ਪੱਤਰ ਪ੍ਰੇਰਕ
Advertisement
Advertisement