For the best experience, open
https://m.punjabitribuneonline.com
on your mobile browser.
Advertisement

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸਮਾਗਮ

07:52 PM Jun 29, 2023 IST
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸਮਾਗਮ
Advertisement

ਨਿੱਜੀ ਪੱਤਰ ਪ੍ਰੇਰਕ

Advertisement

ਧੂਰੀ, 27 ਜੂਨ

ਸਾਹਿਤ ਸਭਾ ਧੂਰੀ ਰਜਿ. ਸੇਖੋਂ ਦੀ ਮਾਸਿਕ ਇਕੱਤਰਤਾ ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਈ। ਸਮਾਗਮ ਦੇ ਸ਼ੁਰੂ ਵਿੱਚ ਸੀਨੀਅਰ ਪੱਤਰਕਾਰ ਪਵਨ ਕੁਮਾਰ ਵਰਮਾ ਨਾਲ ਰੂਬਰੂ ਪ੍ਰੋਗਰਾਮ ਕੀਤਾ ਗਿਆ। ਕਵੀ ਦਰਬਾਰ ਦੀ ਸ਼ੁਰੂਆਤ ਕਰਦੇ ਹੋਏ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸ਼ਰਮਾ ਨੇ ਪੰਜਾਬ ਦੇ ਦਰਦਾਂ ਦੀ ਗੱਲ ਆਪਣੀ ਕਵਿਤਾ ਰਾਹੀਂ ਕੀਤੀ। ਅਸ਼ੋਕ ਭੰਡਾਰੀ ਨੇ ਰਚਨਾ ਰਾਹੀਂ ਵਪਾਰੀਆਂ ਅਤੇ ਕਿਸਾਨਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ। ਕਾਮਰੇਡ ਰਮੇਸ਼ ਜੈਨ ਨੇ ਆਪਣੀ ਰਚਨਾ ਰਾਹੀਂ ਮਨ ਦੀ ਖਿੜਕੀ ਖੋਲ੍ਹਣ ਦੀ ਬਾਤ ਪਾਈ। ਸੁਖਦੇਵ ਪੇਟਰ ਨੇ ਗਰਮੀਆਂ ਤੋਂ ਬਚਣ ਲਈ ਦੇਸੀ ਨੁਸਖ਼ੇ ਗੀਤ ਰਾਹੀਂ ਸਮਝਾਏ। ਹੰਸ ਰਾਜ ਗਰਗ ਨੇ ਯੋਗਾ ਸਬੰਧੀ ਪ੍ਰੇਰਨਾ ਦਿੰਦੇ ਹੋਏ ਰਚਨਾ ਸੁਣਾਈ। ਅਮਰਜੀਤ ਸਿੰਘ ਕਵੀਸ਼ਰ ਨੇ ਸਿੱਖ ਇਤਿਹਾਸ ਬਾਰੇ ਕਵੀਸ਼ਰੀ ਸੁਣਾਈ । ਗੁਲਜ਼ਾਰ ਸਿੰਘ ਸ਼ੌਂਕੀ ਨੇ ਧੀਆਂ ਦਾ ਮਾਪਿਆਂ ਪ੍ਰਤੀ ਸਨੇਹ ਦਾ ਗੀਤ ਗਾਇਆ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕਾਰਲ ਮਾਰਕਸ ਦੀ ਰਚਨਾ ‘ਮਹਾਨ ਇਨਕਲਾਬੀ ‘ ਦੀ ਬਾਕਮਾਲ ਪੇਸ਼ਕਾਰੀ ਕੀਤੀ। ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਅਮਨ ਨੇ ਮਾਪਿਆਂ ਸਬੰਧੀ ਆਪਣੀ ਕਵਿਤਾ ਪੇਸ਼ ਕੀਤੀ ਇਸੇ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਦਾ ਜਨਮ ਦਿਨ ਸਾਰਿਆਂ ਦਾ ਮੂੰਹ ਮਿੱਠਾ ਕਰਵਾ ਕੇ ਮਨਾਇਆ ਗਿਆ। ਸਾਹਿਤ ਸਭਾ ਧੂਰੀ ਦੇ ਜਨਰਲ ਸਕੱਤਰ ਸੰਤ ਸਿੰਘ ਬੀਲਾ ਨੇ ਸਮੂਹ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Advertisement
Tags :
Advertisement
Advertisement
×