ਗਊ ਸੇਵਾ ਦੀ ਮਹੱਤਤਾ ਸਬੰਧੀ ਸਮਾਗਮ
08:14 AM Jan 07, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਜਨਵਰੀ
ਭਾਰਤੀ ਸਮਾਜ ਵਿੱਚ ਗਊ ਸੇਵਾ ਨੂੰ ਵਿਆਪਕ ਤੌਰ ’ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਵਿਚਾਰ ਉੱਤਰ ਪ੍ਰਦੇਸ਼ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਚਾਰੀਆ ਸ਼ਿਆਮ ਬਿਹਾਰੀ ਗੁਪਤਾ ਨੇ ਮਾਤ ਭੂਮੀ ਸੇਵਾ ਮਿਸ਼ਨ ਧਰਮਕਸ਼ੇਤਰ ਕੁਰੂਕਸ਼ੇਤਰ ਵੱਲੋਂ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਗਊ ਸੇਵਾ ਦੀ ਮਹੱਤਤਾ ਵਿਸ਼ੇ ’ਤੇ ਕਰਵਾਏ ਗਊ ਸੇਵਾ ਸੰਵਾਦ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਪ੍ਰਗਟ ਕੀਤੇ।ਪਹਿਲਾਂ ਭਾਰਤ ਮਾਤਾ, ਯੋਗੇਸ਼ਵਰ ਭਗਵਾਨ ਕ੍ਰਿਸ਼ਨ ਦੀਆਂ ਤਸਵੀਰਾਂ ਤੇ ਦੀਪ ਜਗਾਇਆ ਗਿਆ।
ਪ੍ਰੋਗਰਾਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰਕਾਸ਼ ਮਿਸ਼ਰਾ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਗਊ ਨੂੰ ਪੂਰੀ ਦੁਨੀਆਂ ਦੀ ਮਾਂ ਮੰਨਿਆ ਜਾਂਦਾ ਹੈ। ਇਸ ਮੌਕੇ ਉੱਤਰ ਪ੍ਰਦੇਸ਼ ਗਊ ਸੇਵਾ ਕਮਿਸ਼ਨ ਦੇ ਮੈਂਬਰ ਰਮਾ ਕਾਂਤ ਉਪਧਿਆਏ, ਦੀਪਕ ਗੋਇਲ ਨੇ ਵੀ ਸੰਬੋਧਨ ਕੀਤਾ। ਮਾਤਭੂਮੀ ਮਿਸ਼ਨ ਦੇ ਸੰਸਥਾਪਕ ਡਾ. ਪ੍ਰਕਾਸ਼ ਮਿਸ਼ਰਾ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ।
Advertisement
Advertisement