ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਨਕਲਾਬੀ ਕੇਂਦਰ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ

08:12 AM Mar 28, 2024 IST
ਪਿੰਡ ਲਹਿਰਾ ਮੁਹੱਬਤ ਵਿੱਚ ਇਨਕਲਾਬੀ ਨਾਟਕ ਪੇਸ਼ ਕਰਦੇ ਹੋਏ ਰੰਗਕਰਮੀ।

ਪਵਨ ਗੋਇਲ
ਭੁੱਚੋ ਮੰਡੀ, 27 ਮਾਰਚ
ਇਨਕਲਾਬੀ ਕੇਂਦਰ ਪੰਜਾਬ ਵੱਲੋਂ ਪਿੰਡ ਲਹਿਰਾ ਮੁਹੱਬਤ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਗਈ ਅਤੇ ਇਨਕਲਾਬੀ ਨਾਟਕ ਮੰਡਲੀ ਮੁਲਾਂਪਰ ਨੇ ‘ਇਨ੍ਹਾਂ ਜ਼ਖ਼ਮਾਂ ਦਾ ਕੀ ਕਰੀਏ’, ‘ਬੁੱਤ ਜਾਗ ਪਿਆ’, ਅਤੇ ‘ਪੱਤ ਵਰਗਾ ਵੇਚਿਆ ਫੋਰਡ ਟਰੈਕਟਰ’ ਕੋਰੀਓਗ੍ਰਾਫੀ ਅਤੇ ਨਾਟਕਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਹਰਦੀਪ ਮਹਿਣਾ ਅਤੇ ਮੰਦਰ ਜੱਸੀ ਦੀ ਟੀਮ ਨੇ ਇਨਕਲਾਬੀ ਕਵੀਸ਼ਰੀਆਂ ਅਤੇ ਨਾਹਰ ਸਿੰਘ ਭਾਈ ਰੂਪਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਮੌਕੇ ਇਲਕਲਾਬੀ ਆਗੂ ਬਲਵੰਤ ਰਾਜ ਅਤੇ ਚੰਨਣ ਸਿੰਘ ਦੀ ਘਾਲਣਾ ਨੂੰ ਯਾਦ ਕਰਦਿਆਂ ਉਨ੍ਹਾਂ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਕੇਂਦਰ ਦੇ ਸੂਬਾਈ ਆਗੂ ਮੁਖਤਿਆਰ ਪੂਹਲਾ, ਜਗਜੀਤ ਸਿੰਘ ਲਹਿਰਾ, ਜਗਦੀਸ਼ ਰਾਮਪੁਰਾ ਅਤੇ ਹਰਮੇਸ਼ ਰਾਮਪੁਰਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਇਨਕਲਾਬ ਜ਼ਿੰਦਾਬਾਦ, ਸਾਮਰਾਜ ਮੁਰਦਾਬਾਦ ਦਾ ਨਾਅਰਾ ਬੁਲੰਦ ਕੀਤਾ ਸੀ ਜਿਸ ਦਾ ਅਰਥ ਦੇਸ਼ ਵਿੱਚੋਂ ਦੇਸ਼ੀ ਵਿਦੇਸ਼ੀ ਲੁੱਟ ਅਤੇ ਜ਼ਬਰ ਖ਼ਤਮ ਕਰਨਾ ਸੀ ਪਰ ਸੱਤਾ ਬਦਲੀ ਦੇ ਸਤੱਤਰ ਸਾਲਾਂ ਬਾਅਦ ਵੀ ਜਾਇਦਾਦ ਮੁੱਠੀ ਭਰ ਅੰਡਾਨੀ, ਅੰਬਾਨੀ ਵਰਗੇ ਇੱਕ ਫੀਸਦੀ ਸ਼ਰਮਾਏਦਾਰ ਦੇਸ਼ ਦੀ ਚਾਲੀ ਫੀਸਦੀ ਜਾਇਦਾਦ ਉਪਰ ਕਾਬਜ਼ ਹਨ। ਦੇਸ਼ ਅੰਦਰ, ਭੁੱਖਮਰੀ, ਬੇਰੁਜ਼ਗਾਰੀ, ਮਹਿੰਗਾਈ ਕਾਰਨ ਦੇਸ ਦੇ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਕਾਰੋਬਾਰੀ ਖੁਦਕੁਸ਼ੀਆਂ ਕਰ ਰਹੇ ਹਨ। ਰੋਜ਼ੀ-ਰੋਟੀ, ਵਿੱਦਿਆ ਅਤੇ ਸਿਹਤ ਸਹੂਲਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਸੀਬੀਆਈ ਅਤੇ ਈਡੀ ਆਦਿ ਦੀ ਦੁਰਵਰਤੋਂ ਨਾਲ ਵਿਰੋਧੀ ਪਾਰਟੀਆਂ ਨੂੰ ਜੇਲ੍ਹਾਂ ਵਿਚ ਸੁੱਟ ਰਹੀ ਹੈ। ਇਸ ਸਮਾਗਮ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਭੱਠਾ ਮਜ਼ਦੂਰ ਯੁਨੀਅਨ, ਤਰਕਸ਼ੀਲ ਯੁਨੀਅਨ, ਜਮਹੂਰੀ ਅਧਿਕਾਰ ਸਭਾ, ਅਧਿਆਪਕ ਆਗੂ ਅਤੇ ਵੈਟਰਨਰੀ ਆਗੂਆਂ ਸਮੇਤ ਲੋਕਾਂ ਦਾ ਭਾਰੀ ਇਕੱਠ ਸੀ।

Advertisement

Advertisement
Advertisement