For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦੀ ਪਤਨੀ ਦੀ ਯਾਦ ’ਚ ਸਮਾਗਮ

09:18 AM Oct 07, 2024 IST
ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦੀ ਪਤਨੀ ਦੀ ਯਾਦ ’ਚ ਸਮਾਗਮ
ਅਰਦਾਸ ਵਿੱਚ ਸ਼ਾਮਲ ਡਾ. ਇੰਦਰਜੀਤ ਕੌਰ, ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਤੇ ਹੋਰ। -ਫੋਟੋ: ਸੱਗੂ
Advertisement

ਅੰਮ੍ਰਿਤਸਰ: ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਪਤਨੀ ਮਧੂਮਿਤਾ ਸਿੰਘ ਦੀ ਯਾਦ ਵਿੱਚ ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਮੁੱਖ ਦਫ਼ਤਰ ਸਥਿਤ ਗੁਰਦੁਆਰੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਤੇ ਵੈਰਾਗਮਈ ਕੀਰਤਨ ਉਪਰੰਤ ਭੋਗ ਪਾਏ ਗਏ। ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ, ਸੇਵਾਦਾਰਾਂ ਅਤੇ ਹਾਜ਼ਰ ਸੰਗਤ ਵੱਲੋਂ ਵਿੱਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵਿੱਚ ਸ਼ਮੂਲੀਅਤ ਕੀਤੀ ਗਈ। ਵਿਧਾਇਕ ਨੇ ਪਰਿਵਾਰ ਸਣੇ ਹਾਜ਼ਰੀ ਭਰੀ। ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ, ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ, ਬੀਬੀ ਅਬਿਨਾਸ਼ ਕੌਰ ਕੈਨੇਡਾ ਅਤੇ ਬੀਬੀ ਹਰਭਜਨ ਕੌਰ ਇੰਗਲੈਂਡ, ਪਵਨ ਸ਼ਰਮਾ ਸਣੇ ਹੋਰ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ

Advertisement

Advertisement
Advertisement
Author Image

Advertisement