ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ’ਚ ਸਮਾਗਮ

09:24 AM Dec 25, 2023 IST
ਗੁਰਦੁਆਰਾ ਸ੍ਰੀ ਰਾੜਾ ਸਾਹਿਬ ਵਿਖੇ ਕੀਰਤਨੀ ਜਥਾ ਕੀਰਤਨ ਕਰਦਾ ਹੋਇਆ। ਫੋਟੋ: ਜੱਗੀ

ਪੱਤਰ ਪ੍ਰੇਰਕ
ਪਾਇਲ, 24 ਦਸੰਬਰ
ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ’ਚ ਗੁਰਦੁਆਰਾ ਰਾੜਾ ਸਾਹਿਬ ਵਿਖੇ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਫ਼ਰ-ਏ ਸ਼ਹਾਦਤ ਸਮਾਗਮਾਂ ਦੀ ਚੱਲ ਰਹੀ ਲੜੀ ਤਹਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਗੀ ਭਾਈ ਅਲੰਕਾਰ ਸਿੰਘ, ਮੁਖੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ ਜਲੰਧਰ ਵਾਲੇ ਤੇ ਭਾਈ ਜਗਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਤਿਕਾਰ ਭੇਟ ਕੀਤਾ। ਸਮਾਗਮ ਵਿੱਚ ਭਾਈ ਬਾਬਾ ਵਿਸਾਖਾ ਸਿੰਘ ਕਲਿਆਣ, ਬਾਬਾ ਗੁਰਮੁੱਖ ਸਿੰਘ ਆਲੋਵਾਲ, ਸੰਤ ਮੋਹਣ ਸਿੰਘ ਮਹੌਲੀ, ਬਾਬਾ ਪਿਆਰਾ ਸਿੰਘ, ਰਾਗੀ ਗੁਰਦੀਪ ਸਿੰਘ, ਭਾਈ ਮਨਵੀਰ ਸਿੰਘ ਗੁਰਦੁਆਰਾ ਰਾੜਾ ਸਾਹਿਬ, ਸੰਤ ਰੋਸ਼ਨ ਸਿੰਘ ਧਬਲਾਨ, ਸੰਤ ਬਲਦੇਵ ਸਿੰਘ, ਗਿਆਨੀ ਅਮਰ ਸਿੰਘ ਕਥਾਵਾਚਕ ਤੇ ਭਾਈ ਜਸਵੀਰ ਸਿੰਘ ਡੇਰਾ ਮਹਿਮੇ ਸ਼ਾਹ ਲੋਪੋਂ ਨੇ ਵੀ ਹਾਜ਼ਰੀ ਭਰੀ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥ ਗਿਆਨੀ ਅਜਵਿੰਦਰ ਸਿੰਘ, ਮੁੱਖ ਸਟੇਜ ਸਕੱਤਰ ਭਾਈ ਰਣਧੀਰ ਸਿੰਘ ਢੀਂਡਸਾ, ਭਾਈ ਮਨਿੰਦਰਜੀਤ ਸਿੰਘ ਬਾਵਾ, ਭਾਈ ਗੁਰਨਾਮ ਸਿੰਘ ਅੜੈਚਾਂ, ਭਾਈ ਮਲਕੀਤ ਸਿੰਘ ਪਨੇਸ਼ਰ, ਡਾ. ਗੁਰਨਾਮ ਕੌਰ ਚੰਡੀਗੜ੍ਹ, ਹਰਦੇਵ ਸਿੰਘ ਉੱਭੀ (ਸਾਰੇ ਟਰੱਸਟੀ), ਮਨਪਾਲ ਸਿੰਘ ਅਮਰੀਕਾ, ਕੈਪਟਨ ਰਣਜੀਤ ਸਿੰਘ ਤੋਂ ਇਲਾਵਾ ਸੰਗਤ ਹਾਜ਼ਰ ਸੀ।

Advertisement

ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ

ਸਮਾਗਮ ਦੌਰਾਨ ਬੀਬੀ ਕੰਵਲਜੀਤ ਕੌਰ ਸ਼ਾਹਬਾਦ ਮਾਰਕੰਡਾ ਵਾਲੇ ਕੀਰਤਨ ਕਰਦੇ ਹੋਏ। -ਫੋਟੋ: ਗੁਰਿੰਦਰ ਸਿੰਘ

ਲੁਧਿਆਣਾ: ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ ਕਰਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ’ਚ ਸੰਗਤ ਪੁੱਜੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਤੋਂ ਇਲਾਵਾ ਬੀਬੀ ਕੰਵਲਜੀਤ ਕੌਰ ਮਸਕੀਨ ਸ਼ਾਹਬਾਦ ਮਾਰਕੰਡਾ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਸੁਸਾਇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਨੇ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਸ਼ਹੀਦੀ ਬਾਰੇ ਰੋਸ਼ਨੀ ਪਾਉਂਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਧਰਮ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ, ਜਤਿੰਦਰਪਾਲ ਸਿੰਘ ਸਲੂਜਾ, ਮਨਜੀਤ ਸਿੰਘ ਟੋਨੀ, ਬਲਜੀਤ ਸਿੰਘ ਦੂਆ (ਨਵਦੀਪ ਰਿਜ਼ੋਰਟ) ਤੇ ਸੁਰਿੰਦਰਪਾਲ ਸਿੰਘ ਭੁਟਿਆਨੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement
Advertisement