For the best experience, open
https://m.punjabitribuneonline.com
on your mobile browser.
Advertisement

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

07:54 AM Nov 29, 2023 IST
ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ
ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ।
Advertisement

ਮੁਹਾਲੀ: ਇੱਥੋਂ ਦੇ ਸੈਕਟਰ-66 ਏ ਸਥਿਤ ਐਰੋਸਿਟੀ ਦੇ ਬਲਾਕ-ਜੀ ਵਿੱਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਸੰਗਤ ਵੱਲੋਂ ਸਵੇਰੇ ਪਿੰਡ ਝੁੰਗੀਆਂ ਤੋਂ ਪੁੱਜੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਜਿਸ ਮਗਰੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮਗਰੋਂ ਰਾਗੀ ਭਾਈ ਆਜ਼ਾਦ ਸਿੰਘ ਨਵਾਂ ਗਾਓਂ ਅਤੇ ਭਾਈ ਸੇਵਾ ਸਿੰਘ ਪਿੰਡ ਝੁੰਗੀਆਂ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਸਮਾਗਮ ਦੌਰਾਨ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ। ਅਖੀਰ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਗਮ ਕਰਵਾਉਣ ’ਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੋਂ ਰਾਜਿੰਦਰ ਕੌਰ, ਸੁਖਜੀਤ ਕੌਰ, ਜਸਵਿੰਦਰ ਕੌਰ, ਰੀਟਾ ਸ਼ਰਮਾ, ਊਸ਼ਾ ਵੋਹਰਾ, ਕੁਲਬੀਰ ਕੌਰ, ਅਮਨਪ੍ਰੀਤ ਕੌਰ, ਦਵਿੰਦਰ ਕੌਰ, ਅਮਰਜੀਤ ਕੌਰ, ਮਨਜੀਤ ਕੌਰ ਅਤੇ ਪਰਮਜੀਤ ਕੌਰ ਵੱਲੋਂ ਵਿਸ਼ੇਸ਼ ਤੌਰ ’ਤੇ ਯੋਗਦਾਨ ਪਾਇਆ ਗਿਆ। -ਟਨਸ

Advertisement

Advertisement
Advertisement
Author Image

joginder kumar

View all posts

Advertisement