ਸੀਨੀਅਰ ਸਿਟੀਜ਼ਨ ਵੈੱਲਫੇਅਰ ਵੱਲੋਂ ਸਮਾਗਮ
07:58 AM Nov 17, 2024 IST
Advertisement
ਧੂਰੀ: ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਧੂਰੀ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਉਤਸਵ ਦੇ ਮੌਕੇ ‘ਬਾਬਾ ਨਾਨਕ ਜੀ ਦਾ ਮਾਨਵਵਾਦੀ ਫਲਸਫ਼ਾ’ ਵਿਸੇ ਤਹਿਤ ਵਿਚਾਰ ਚਰਚਾ ਕਰਵਾਈ ਗਈ। ਵਿਚਾਰ ਚਰਚਾ ਵਿੱਚ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਸਿਰੀ ਜਗਦੀਸ਼ ਸ਼ਰਮਾ ਜੀ, ਸੀਨੀਅਰ ਮੀਤ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਢੀਂਡਸਾ, ਗੁਰਦੀਪ ਸਿੰਘ ਸਾਰੋਂ ਅਤੇ ਗੁਰਦਿਆਲ ਸਿੰਘ ਨਿਰਮਾਣ ਸ਼ਾਮਲ ਸਨ। ਵਿਚਾਰ ਚਰਚਾ ਦੇ ਮੁੱਖ ਬੁਲਾਰੇ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਬਠਿੰਡਾ ਦੇ ਸੇਵਾ ਮੁਕਤ ਪ੍ਰੋਫੈਸਰ ਡਾਕਟਰ ਜੀਤ ਸਿੰਘ ਜੋਸ਼ੀ ਸਨ। ਇਸ ਮੌਕੇ ਸਾਹਿਤ ਸਭਾ ਧੂਰੀ ਦੇ ਜਰਨਲ ਸਕੱਤਰ ਪ੍ਰਿੰਸੀਪਲ ਸੰਤ ਸਿੰਘ ਬੀਹਲਾ ਅਤੇ ਸਾਹਿਤਕਾਰ ਚਰਨਜੀਤ ਰਨਜੀਤ ਸਿੰਘ ਕੈਂਥ ਵਲੋਂ ਬਾਬਾ ਨਾਨਕ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ ਜਾਣਕਾਰੀ ਦਿੱਤੀ ਗਈ। ਮੁੱਖ ਬੁਲਾਰੇ ਵਜੋਂ ਡਾਕਟਰ ਜੀਤ ਸਿੰਘ ਜੋਸ਼ੀ ਨੇ ਕਿਹਾ ਕਿ ਸਿਰਫ਼ ਮੂਲ ਮੰਤਰ ਉੱਪਰ ਸਿਰਫ਼ ਇੱਕ ਮਹੀਨਾ ਅਮਲ ਕਰਕੇ ਉਸਦੇ ਨਤੀਜੇ ਮਹਿਸੂਸ ਕੀਤੇ ਜਾ ਸਕਦੇ ਹਨ। -ਖੇਤਰੀ ਪ੍ਰਤੀਨਿਧ
Advertisement
Advertisement
Advertisement