For the best experience, open
https://m.punjabitribuneonline.com
on your mobile browser.
Advertisement

ਮਗਸੀਪਾ ਵਿੱਚ ਐਪਲ ਆਈ ਪਲੇਅ ਸਕੂਲ ਵੱਲੋਂ ਸਮਾਗਮ

08:08 AM Mar 16, 2024 IST
ਮਗਸੀਪਾ ਵਿੱਚ ਐਪਲ ਆਈ ਪਲੇਅ ਸਕੂਲ ਵੱਲੋਂ ਸਮਾਗਮ
ਚੰਡੀਗੜ੍ਹ ਦੇ ਸੈਕਟਰ-26 ਵਿੱਚ ਗਣੇਸ਼ ਵੰਦਨਾ ਕਰਦੇ ਹੋਏ ਬੱਚੇ।
Advertisement

ਚੰਡੀਗੜ੍ਹ: ਇਥੋਂ ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟਰੇਸ਼ਨ (ਮਗਸੀਪਾ) ਸੈਕਟਰ-26 ਵਿੱਚ ਅੱਜ ਜ਼ੀਰਕਪੁਰ ਦੇ ਐਪਲ ਆਈ ਪਲੇਅ ਸਕੂਲ ਦਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਤੇ ਕੌਂਸਲਰ ਯਾਦਵਿੰਦਰ ਸ਼ਰਮਾ ਨੇ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੂਆਤ ਵਿਚ ਬੱਚਿਆਂ ਨੇ ਗਣੇਸ਼ ਦੀ ਵੰਦਨਾ ਕੀਤੀ। ਪ੍ਰਿੰਸੀਪਲ ਸੰਗੀਤਾ ਸ਼ਰਮਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਜੇਤੂ ਬੱਚਿਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। -ਟਨਸ

Advertisement

Advertisement
Author Image

joginder kumar

View all posts

Advertisement
Advertisement
×