ਦੀਨ ਦਿਆਲ ਉਪਾਧਿਆਏ ਕਾਲਜ ਵਿੱਚ ਸਮਾਗਮ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਗਸਤ
ਜੀ-20 ਸੰਮੇਲਨ ਲਈ ਸੱਭਿਆਚਾਰਕ-ਕਮ-ਅਕਾਦਮਿਕ ਗਤੀਵਿਧੀਆਂ ਤਹਿਤ ਪਹਿਲਾ ਪ੍ਰੋਗਰਾਮ ਦੀਨ ਦਿਆਲ ਉਪਾਧਿਆਏ ਕਾਲਜ ਵਿੱਚ ਦਿੱਲੀ ਯੂਨੀਵਰਸਿਟੀ ਦੀ ਕਲਚਰ ਕੌਂਸਲ ਵੱਲੋਂ ਕਰਵਾਇ ਗਿਆ। ਇਸ ਮੌਕੇ ਰਾਜਵੀਰ ਸਿੰਘ (ਏਡੀਸੀ ਅਤੇ ਆਡੀਟਰ ਜਨਰਲ, ਭਾਰਤ ਸਰਕਾਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸੰਸਕ੍ਰਿਤੀ ਪ੍ਰੀਸ਼ਦ ਦੇ ਚੇਅਰਪਰਸਨ ਨੂਪ ਲਾਠਰ ਅਤੇ ਪ੍ਰੋ. ਰਵਿੰਦਰ ਰਵੀ , ਡੀਨ, ਸੰਸਕ੍ਰਿਤੀ ਪ੍ਰੀਸ਼ਦ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਦੌਰਾਨ ਕੋਰੀਓਗ੍ਰਾਫਰ ਤੇ ਕਲਾਸੀਕਲ ਡਾਂਸਰ ਗੁਰੂ ਕਨਿਕਾ ਘੋਸ਼ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਰਾਜਵੀਰ ਸਿੰਘ ਨੇ ਅੰਗਰੇਜ਼ਾਂ ਵੱਲੋਂ ਵਿਕਸਤ ਵਿੱਦਿਅਕ ਪਾਠਕ੍ਰਮ ਨੂੰ ਬਦਲਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਸਦੀਆਂ ਪਹਿਲਾਂ ਪ੍ਰਚਲਿਤ ਭਾਰਤੀ ਸਿੱਖਿਆ ਪ੍ਰਣਾਲੀ ਦੀ ਮਹੱਤਤਾ ਤੇ ਅੱਜ ਦੇ ਸਮੇਂ ਵਿੱਚ ਇਸਦੀ ਲੋੜ ਬਾਰੇ ਵੀ ਚਾਨਣਾ ਪਾਇਆ। ਨੂਪ ਲਾਠਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਭਾਰਤ ਨੇ ਵਿਸ਼ਵ ਪੱਧਰ ’ਤੇ ਇੱਕ ਮਹਾਂਸ਼ਕਤੀ ਬਣ ਕੇ ਉੱਭਰਨਾ ਹੈ ਤਾਂ ਅਜੋਕੇ ਸਮੇਂ ਵਿੱਚ ਨਵੀਂ ਤਕਨੀਕ ਅਤੇ ਨਵੇਂ ਵਿਚਾਰਾਂ ਨੂੰ ਅਪਣਾਉਣਾ ਪਵੇਗਾ। ਉਨ੍ਹਾਂ ਮੰਗੋਲਾਂ ਵੱਲੋਂ ਵਰਤੀ ਗਈ ਤੀਰਅੰਦਾਜ਼ੀ ਵਿੱਚ ਨਵੀਨਤਾ ਦੇ ਇਤਿਹਾਸਕ ਪ੍ਰਭਾਵ ਅਤੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਮੰਗੋਲ ਦੁਆਰਾ ਗੰਨ ਪਾਊਡਰ ਦੀ ਖੋਜ ਦੇ ਨਾਲ ਮੱਧਕਾਲੀਨ ਸਮੇਂ ਦੌਰਾਨ ਸਾਮਰਾਜ ਦੇ ਨਿਰਮਾਣ ਬਾਰੇ ਵਿਸਤ੍ਰਿਤ ਜਾਣਕਾਰੀ ਵੀ ਸਾਂਝੀ ਕੀਤੀ। ਪ੍ਰੋ. ਰਵਿੰਦਰ ਰਵੀ ਨੇ ਜੀ-20 ਦੀ ਪ੍ਰਧਾਨਗੀ ਲਈ ਭਾਰਤ ਦੇ ਦੌਰੇ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ। ਇਹ ਪ੍ਰੋਗਰਾਮ ਭਾਰਤ-ਅਮਰੀਕਾ ਸਬੰਧਾਂ ‘ਤੇ ਫੋਕਸ ਸੀ। ਪੈਨਲ ਚਰਚਾ ਵੀ ਕਰਵਾਈ ਗਈ ਜਿਸ ਵਿੱਚ ਸੈਂਟਰ ਫਾਰ ਪੋਲੀਟੀਕਲ ਸਟੱਡੀਜ਼ ਤੋਂ ਪ੍ਰੋਫੈਸਰ ਹਿਮਾਂਸ਼ੂ ਰਾਏ, ਮਿਰਾਂਡਾ ਹਾਊਸ ਕਾਲਜ ਦੇ ਪ੍ਰਿੰਸੀਪਲ ਪ੍ਰੋ. ਬਿਜੇ ਲਕਸ਼ਮੀ ਨੰਦਾ, ਕੁਮਾਰ ਪ੍ਰਤਿਊਸ਼, ਕਾਰਜਕਾਰੀ ਸੰਪਾਦਕ, ਨੈਸ਼ਨਲ ਆਊਟਰੀਚ ਕੋਆਰਡੀਨੇਟਰ, ਜੀ-20 ਨੇ ਭਾਰਤੀ ਗਿਆਨ ਪ੍ਰਣਾਲੀ ‘ਤੇ ਚਰਚਾ ਵਿੱਚ ਹਿੱਸਾ ਲਿਆ।