ਬ੍ਰਹਮਾ ਕੁਮਾਰੀ ਵਿਦਿਆਲਿਆ ਵਿੱਚ ਸਮਾਗਮ
08:11 AM Nov 22, 2024 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਨਵੰਬਰ
ਸੱਤ ਅਜੂਬੇ ਸੰਸਾਰ ਵਿਚ ਮਸ਼ਹੂਰ ਹਨ, ਪਰ ਅੱਠਵਾਂ ਅਜੂਬਾ ਵੀ ਹੈ, ਉਹ ਹੈ ਬ੍ਰਹਮ ਯੂਨੀਵਰਸਿਟੀ ਜੋ ਸਰਵ ਸ਼ਕਤੀਮਾਨ ਪਿਤਾ ਵੱਲੋਂ ਸਥਾਪਿਤ ਕੀਤੀ ਗਈ ਹੈ। ਜੇ ਦੋਵਾਂ ਨੂੰ ਪੈਮਾਨੇ ’ਤੇ ਤੋਲਿਆ ਜਾਵੇ ਤਾਂ ਅੱਠਵਾਂ ਅਜੂਬਾ ਸਭ ਤੋਂ ਉਪਰ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਇਸ਼ਵਰਿਆ ਵਿਸ਼ਵ ਵਿਦਿਆਲਿਆ ਕੁਰੂਕਸ਼ੇਤਰ ਸੇਵਾ ਕੇਂਦਰ ਦੀ ਇੰਚਾਰਜ ਬ੍ਰਹਮਾ ਕੁਮਾਰੀ ਸਰੋਜ ਭੈਣ ਨੇ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਹਨ ,ਜਿਨ੍ਹਾਂ ਵਿੱਚ ਬਹੁਤ ਸਾਰੇ ਵਿਸ਼ੇ ਪੜ੍ਹਾਏ ਜਾਂਦੇ ਹਨ। ਜਿਨਾਂ ਦੇ ਅਧਿਅਨ ਰਾਹੀਂ ਵਿਅਕਤੀ ਬੈਰਿਸਟਰ, ਡਾਕਟਰ, ਇੰਜਨੀਅਰ ਆਦਿ ਬਣ ਜਾਂਦਾ ਹੈ ,ਪਰ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰਿਆ ਵਿਸ਼ਵ ਵਿਦਿਆਲਿਆ ਵਿਚ ਮਨੁੱਖ ਤੋਂ ਦੇਵਤਾ ਬਨਣ ਦੀ ਸਿੱਖਿਆ ਦਿੱਤੀ ਜਾਂਦੀ ਹੈ।
Advertisement
Advertisement