For the best experience, open
https://m.punjabitribuneonline.com
on your mobile browser.
Advertisement

ਸੰਸਦ ਮੈਂਬਰ ਹੁੰਦਿਆਂ ਵੀ ਸਾਦਗੀ ਦਾ ਪੱਲਾ ਨਹੀਂ ਛੱਡਿਆ

08:28 AM Apr 11, 2024 IST
ਸੰਸਦ ਮੈਂਬਰ ਹੁੰਦਿਆਂ ਵੀ ਸਾਦਗੀ ਦਾ ਪੱਲਾ ਨਹੀਂ ਛੱਡਿਆ
ਹਰਭਜਨ ਲਾਖਾ
Advertisement

ਸੁਰਜੀਤ ਮਜਾਰੀ
ਬੰਗਾ, 10 ਅਪਰੈਲ
ਗ਼ਰੀਬੀ ਨਾਲ ਜੂਝਦਿਆਂ ਪਿੰਡ ਕਰਨਾਣਾ ਦੀ ਦਲਿਤ ਬਸਤੀ ਤੋਂ ਸੰਸਦ ਵਿੱਚ ਜਾਣ ਵਾਲੇ ਹਰਭਜਨ ਲਾਖਾ (ਮਰਹੂਮ) ਦੀ ਸਾਦਗੀ ਅੱਜ ਵੀ ਸੂਬਾਈ ਪਛਾਣ ਬਣੀ ਹੋਈ ਹੈ। ਸਰਕਾਰੀ ਨੌਕਰੀ ਛੱਡ ਕੇ ‘ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ,’ ਅੰਦੋਲਨ ਦਾ ਹਿੱਸਾ ਬਣਦਿਆਂ ਉਨ੍ਹਾਂ ਨੇ ਲੰਬਾ ਸਮਾਂ ਸਮਰਪਿਤ ਸੇਵਾਵਾਂ ਨਿਭਾਈਆਂ। ਬਹੁਜਨ ਸਮਾਜ ਪਾਰਟੀ ਵੱਲੋਂ ਪੁਰਾਣੇ ਲੋਕ ਸਭਾ ਹਲਕਾ ਫਿਲੌਰ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਹਰਭਜਨ ਲਾਖਾ ਨੇ ਕਦੇ ਵੀ ਸਿਆਸੀ ਦਿਖਾਵਾ ਨਹੀਂ ਕੀਤਾ। ਉਨ੍ਹਾਂ ਪਹਿਲੀ ਵਾਰ 1989 ’ਚ ਜਿੱਤ ਪ੍ਰਾਪਤ ਕੀਤੀ ਅਤੇ ਦੂਜੀ ਵਾਰ 1997 ’ਚ ਮੁੜ ਸੰਸਦ ਮੈਂਬਰ ਚੁਣੇ ਗਏ।
ਹਰਭਜਨ ਲਾਖਾ ਦੇ ਵਿਅਕਤੀਗਤ ਬਾਰੇ ਤਿੰਨ ਗੱਲਾਂ ਸਿਆਸਤਦਾਨਾਂ ਦੀ ਮੌਜੂਦਾ ਚਮਕ-ਦਮਕ ਲਈ ਵੱਡੀ ਚੁਣੌਤੀ ਹਨ ਜਿਸ ਕਰਕੇ ਅੱਜ ਵੀ ਉਨ੍ਹਾਂ ਨੂੰ ਸਾਦਗੀ ਵਾਲੇ ਆਗੂ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਪਹਿਲਾ ਜ਼ਿਕਰ ਇਹ ਆਉਂਦਾ ਕਿ ਉਨ੍ਹਾਂ ਨੇ ਆਪਣੇ ਮੁੱਢਲੇ ਪ੍ਰਚਾਰ ’ਚ ਬੂਥ ਪੱਧਰ ਤੱਕ ਸਾਈਕਲ ਰਾਹੀਂ ਹੀ ਪਹੁੰਚ ਕੀਤੀ। ਦੂਜਾ ਪੱਖ ਇਹ ਕਿ ਉਹ ਆਪਣੇ ਪਿੰਡ ਤੋਂ ਦਿੱਲੀ ਤੱਕ ਸਰਕਾਰੀ ਡਿਪੂ ਦੀ ਬੱਸ ਵਿੱਚ ਹੀ ਜਾਂਦੇ ਸਨ। ਉਨ੍ਹਾਂ ਦੇ ਸਿਆਸੀ ਸਫ਼ਰ ’ਚ ਤੀਜਾ ਵੱਡਾ ਜ਼ਿਕਰ ਇਹ ਆਉਂਦਾ ਹੈ ਕਿ ਉਹ ਲੋਕਾਂ ਨੂੰ ਆਮ ਵਿਅਕਤੀ ਵਜੋਂ ਮਿਲਦੇ ਸਨ ਅਤੇ ਸਿਆਸੀ ਦਿਖਾਵੇ ਤੋਂ ਨਿਰਲੇਪ ਸਨ। ਪਿੰਡ ਦੀ ਛੋਟੀ ਜਿਹੀ ਗਲੀ ਦੇ ਅਖ਼ੀਰ ’ਚ ਹਰਭਜਨ ਲਾਖਾ ਨੇ ਆਪਣੇ ਛੋਟੇ ਜਿਹੇ ਘਰ ਵਿੱਚ ਹੀ ਸੰਪਰਕ ਦਫ਼ਤਰ ਬਣਾਇਆ ਹੋਇਆ ਸੀ। ਉਹ ਦਫ਼ਤਰਾਂ ਵਿੱਚ ਕੰਮ ਕਰਾਉਣ ਖੁਦ ਜਾਂਦੇ ਸਨ। ਸਵੇਰੇ ਸ਼ਾਮ ਪਿੰਡ ਦੀ ਫਿਰਨੀ ਵਿੱਚ ਇਲਾਕਾ ਅਤੇ ਪਿੰਡ ਵਾਸੀਆਂ ਨਾਲ ਜਨ ਸੁਧਾਰ ਦੀਆਂ ਵਿਚਾਰਾਂ ਕਰਦਿਆਂ ਸੈਰ ਕਰਨਾ ਅਤੇ ਘਰ ’ਚ ਹੀ ਬਣਾਈ ਲਾਇਬਰੇਰੀ ਅੰਦਰ ਮਿਸ਼ਨਰੀ ਕਿਤਾਬਾਂ ਪੜ੍ਹਨਾ ਵੀ ਉਨ੍ਹਾਂ ਦੇ ਖਾਸ ਗੁਣ ਰਹੇ।
ਉਹ ਆਪਣੇ ਚੋਣ ਪ੍ਰਚਾਰ ’ਚ ਵਿਰੋਧੀ ਪਾਰਟੀਆਂ ਖਿਲਾਫ਼ ਨਾਅਰੇ ਲਿਖਾਉਣ ਜਾਂ ਤਕਰੀਰਾਂ ਰਾਹੀਂ ਆਲੋਚਨਾ ਕਰਨ ਦੀ ਬਜਾਏ ਸਮਾਜਿਕ ਮੁੱਦਿਆਂ ਨੂੰ ਹੀ ਪਹਿਲ ਦਿੰਦੇ ਸਨ। ਉਨ੍ਹਾਂ ਦੇ ਤੁਰ ਜਾਣ ਮਗਰੋਂ ਉਨ੍ਹਾਂ ਦੇ ਸ਼ੁੱਭਚਿੰਤਕ ਉਨ੍ਹਾਂ ਦੀਆਂ ਹੱਥ ਲਿਖਤਾਂ, ਉਨ੍ਹਾਂ ਦੇ ਸਾਦੇ ਪਹਿਰਾਵੇ ਅਤੇ ਜ਼ਮੀਨੀ ਪੱਧਰ ’ਤੇ ਨਿਭਾਈਆਂ ਸਮਾਜਿਕ ਸਰਗਰਮੀਆਂ ਦੀਆਂ ਤਸਵੀਰਾਂ ਅਤੇ ਤਬਦੀਲੀ ਦਾ ਹੋਕਾ ਦਿੰਦੇ ਵਿਚਾਰ ਸਾਂਝੀ ਯਾਦਗਾਰ ’ਚ ਸਾਂਭਣ ਲਈ ਯਤਨਸ਼ੀਲ ਹਨ।

Advertisement

Advertisement
Author Image

joginder kumar

View all posts

Advertisement
Advertisement
×