For the best experience, open
https://m.punjabitribuneonline.com
on your mobile browser.
Advertisement

ਟਿਕਟ ਦਾ ਐਲਾਨ ਨਾ ਹੋਣ ਦੇ ਬਾਵਜੂਦ ਘੁਬਾਇਆ ਵੱਲੋਂ ਚੋਣ ਪ੍ਰਚਾਰ ਸ਼ੁਰੂ

07:05 AM May 07, 2024 IST
ਟਿਕਟ ਦਾ ਐਲਾਨ ਨਾ ਹੋਣ ਦੇ ਬਾਵਜੂਦ ਘੁਬਾਇਆ ਵੱਲੋਂ ਚੋਣ ਪ੍ਰਚਾਰ ਸ਼ੁਰੂ
ਫਿਰੋਜ਼ਪੁਰ ਹਲਕੇ ਵਿਚ ਪ੍ਰਚਾਰ ਕਰਦੇ ਹੋਏ ਸ਼ੇਰ ਸਿੰਘ ਘੁਬਾਇਆ।
Advertisement

ਮਲਕੀਤ ਸਿੰਘ ਟੋਨੀ ਛਾਬੜਾ
ਜਲਾਲਾਬਾਦ, 6 ਮਈ
ਮੌਜੂਦਾ ਲੋਕ ਸਭਾ ਚੋਣਾਂ ਵਿੱਚ ਹਾਲੇ ਵੀ ਕਈ ਹਲਕਿਆਂ ਵਿਚ ਪਾਰਟੀ ਉਮੀਦਵਾਰਾਂ ਦਾ ਐਲਾਨ ਨਹੀਂ ਹੋਇਆ। ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਟਿਕਟ ਦੇ ਦਾਅਵੇਦਾਰ ਸ਼ੇਰ ਸਿੰਘ ਘੁਬਾਇਆ ਨੇ ਫੋਨ ਉਤੇ ਕਾਂਗਰਸ ਦੀ ਟਿਕਟ ਪੱਕੀ ਹੋਣ ਦਾ ਦਾਅਵਾ ਕਰਦੇ ਹੋਏ ਕਾਂਗਰਸ ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਕੱਲ੍ਹ ਸਾਰਾ ਦਿਨ ਸ਼ੇਰ ਸਿੰਘ ਘੁਬਾਇਆ ਨੂੰ ਫੋਨ ਉਤੇ ਟਿਕਟ ਪੱਕੀ ਹੋਣ ਦੀ ਚਰਚਾ ਰਾਜਨੀਤਕ ਗਲਿਆਰਿਆਂ ਵਿੱਚ ਚੱਲਦੀ ਰਹੀ ਅਤੇ ਘੁਬਾਇਆ ਆਪਣੇ ਸਮਰਥਕਾਂ ਨੂੰ ਮਿਲਦੇ ਰਹੇ। ਉਧਰ, ਸਮਰਥਕਾਂ ਨੇ ਵੀ ਸੋਸ਼ਲ ਮੀਡੀਆ ਉਤੇ ਘੁਬਾਇਆ ਦੇ ਹੱਕ ਵਿੱਚ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਘੁਬਾਇਆ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਫੋਨ ਕਰਕੇ ਕਿਹਾ ਹੈ ਕਿ ਉਸ ਦੀ ਟਿਕਟ ਪੱਕੀ ਹੈ। ਦੂਜੇ ਪਾਸੇ ਇਸ ਸਬੰਧੀ ਪਾਰਟੀ ਵੱਲੋਂ ਰਸਮੀ ਐਲਾਨ ਨਹੀਂ ਕੀਤਾ ਗਿਆ। ਵੈਸੇ ਤਾਂ ਸਿਆਸਤ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਦ ਤੱਕ ਪਾਰਟੀ ਵੱਲੋਂ ਰਸਮੀ ਤੌਰ ਉਤੇ ਟਿਕਟ ਐਲਾਨੀ ਨਾ ਜਾਵੇ ਉਦੋਂ ਤੱਕ ਕੁੱਝ ਵੀ ਹੋ ਸਕਦਾ ਹੈ ਕਿਉਂਕਿ ਕਈ ਵਾਰ ਲੱਡੂ ਕੋਈ ਵੰਡਦਾ ਹੈ ਅਤੇ ਟਿਕਟ ਕੋਈ ਲੈ ਜਾਂਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×