ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਕੇ ਪੈਰੀਂ ਤੁਰਨ ਵਾਲੇ ਵੀ ‘ਸਾਬਕਾ’ ਹੋਣੋਂ ਨਾ ਬਚ ਸਕੇ

08:10 AM Jun 07, 2024 IST

ਸੁਰਜੀਤ ਮਜਾਰੀ
ਬੰਗਾ, 6 ਜੂਨ
ਸਿਆਸਤ ਦੇ ਵਿਹੜੇ ਆ ਕੇ ਕੋਈ ਵੀ ਆਗੂ ‘ਸਾਬਕਾ’ ਨਹੀਂ ਬਣਨਾ ਚਾਹੁੰਦਾ ਸਗੋਂ ਸਾਰੇ ਆਪੋ-ਆਪਣੀ ਜਿੱਤ ਯਕੀਨੀ ਦੱਸਦੇ ਹਨ। ਇਨ੍ਹਾਂ ਲੋਕ ਸਭਾ ਚੋਣਾਂ ਨੇ ਦੋਵੇਂ ਤਰ੍ਹਾਂ ਦਾ ਹੀ ਰੰਗ ਦਿਖਾਇਆ ਹੈ। ਕਈ ਆਗੂ ‘ਸਾਬਕਾ’ ਸੰਸਦ ਮੈਂਬਰ ਹੋਣੋਂ ਬਚ ਗਏ ਅਤੇ ਕਈ ਆਗੂ ਆਪਣੀ ਜਿੱਤ ਦੇ ਦਾਅਵਿਆਂ ਦੇ ਬਾਵਜੂਦ ‘ਸਾਬਕਾ’ ਸੰਸਦ ਮੈਂਬਰ ਬਣਨ ਲਈ ਮਜਬੂਰ ਹੋ ਗਏ।
ਕਾਂਗਰਸ ਛੱਡ ਕੇ ਭਾਜਪਾ ਦੀ ਹਨੇਰੀ ਆਉਂਦੀ ਦੇਖ ਦਲ ਬਦਲਣ ਵਾਲੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਅਤੇ ਪਟਿਆਲਾ ਤੋਂ ਪ੍ਰਨੀਤ ਕੌਰ ਵੀ ‘ਸਾਬਕਾ’ ਹੋਣੋਂ ਬਚ ਨਾ ਸਕੇ। ਇਵੇਂ ਸੁਸ਼ੀਲ ਕੁਮਾਰ ਰਿੰਕੂ ਨੂੰ ‘ਆਪ’ ਦੀ ਟਿਕਟ ਵਾਪਸ ਕਰਕੇ ਭਾਜਪਾ ’ਚ ਜਾਣਾ ਵੀ ‘ਸਾਬਕਾ’ ਬਣਾ ਗਿਆ। ਦਿੱਲੀ ਤੋਂ ਫਰੀਦਕੋਟ ’ਚ ਆਪਣੀ ਜਿੱਤ ਦਾ ਖੁੰਡਾ ਖੜਕਾਉਣ ਆਏ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨਾਲ ਵੀ ਸਾਬਕਾ ਦਾ ਅਲੰਕਾਰ ਲੱਗ ਹੀ ਗਿਆ।
ਸੰਗਰੂਰ ਦੇ ਮੈਦਾਨ ’ਚ ਦੁਬਾਰਾ ਸੰਸਦ ਮੈਂਬਰ ਚੁਣੇ ਜਾਣ ਦਾ ਦਾਅਵਾ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਵੀ ਹੁਣ ‘ਸਾਬਕਾ’ ਵਜੋਂ ਜਾਣੇ ਜਾਣਗੇ। ਆਨੰਦਪੁਰ ਸਾਹਿਬ ’ਚ ਮੌਜੂਦਾ ਮੈਂਬਰ ਬਣਨ ਆਏ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਮੁੜ ਸਾਬਕਾ ਮੈਂਬਰ ਬਣ ਗਏ। ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨਤੀਜੇ ਦੇ ਆਖ਼ਿਰ ਤੱਕ ‘ਸਾਬਕਾ’ ਹੁੰਦੇ ਹੁੰਦੇ ਬਚ ਗਏ। ਇਸ ਵਾਰੀ ਲੋਕ ਸਭਾ ਚੋਣਾਂ ’ਚ ਪੱਕੇ ਪੈਰੀਂ ਚੋਣ ਮੈਦਾਨ ’ਚ ਉੱਤਰੇ ਧਰਮਵੀਰ ਗਾਂਧੀ (ਪਟਿਆਲਾ), ਗੁਰਜੀਤ ਸਿੰਘ ਔਜਲਾ (ਅੰਮ੍ਰਿਤਸਰ), ਹਰਸਿਮਰਤ ਕੌਰ ਬਾਦਲ (ਬਠਿੰਡਾ) ਸਾਬਕਾ ਹੋਣ ਤੋਂ ਬਚ ਗਏ।

Advertisement

Advertisement