For the best experience, open
https://m.punjabitribuneonline.com
on your mobile browser.
Advertisement

ਬੰਗਾਲ ’ਚ ਪਟਾਕਾ ਵੀ ਚੱਲੇ ਤਾਂ ਏਜੰਸੀਆਂ ਜਾਂਚ ਲਈ ਆ ਜਾਂਦੀਆਂ ਨੇ: ਮਮਤਾ

07:40 AM Apr 28, 2024 IST
ਬੰਗਾਲ ’ਚ ਪਟਾਕਾ ਵੀ ਚੱਲੇ ਤਾਂ ਏਜੰਸੀਆਂ ਜਾਂਚ ਲਈ ਆ ਜਾਂਦੀਆਂ ਨੇ  ਮਮਤਾ
ਆਸਨਸੋਲ ਵਿੱਚ ਚੋਣ ਰੈਲੀ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੋਈ ਨੁਕਤਾ ਸਾਂਝਾ ਕਰਦੇ ਹੋਏ ਸੰਸਦ ਮੈਂਬਰ ਸ਼ਤਰੂਘਨ ਸਿਨਹਾ। -ਫੋਟੋ: ਪੀਟੀਆਈ
Advertisement

ਕੁਲਟੀ/ਉਸ਼ਾਗ੍ਰਾਮ, 27 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਸੰਦੇਸ਼ਖਲੀ ’ਚ ਹਥਿਆਰ ਜ਼ਬਤੀ ਦਾ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਦੀਆਂ ਟੀਮਾਂ ਨੇ ਸੂਬਾ ਪੁਲੀਸ ਨੂੰ ਸੂਚਿਤ ਕੀਤੇ ਬਿਨਾਂ ਤਲਾਸ਼ੀ ਲਈ ਸੀ। ਉਨ੍ਹਾਂ ਇਸ ਅਪਰੇਸ਼ਨ ਦੇ ਸਬੰਧ ’ਚ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਬਰਾਮਦ ਵਸਤਾਂ ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਲਿਆਂਦੀਆਂ ਗਈਆਂ ਹੋਣਗੀਆਂ।
ਉਨ੍ਹਾਂ ਆਸਨਸੋਲ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਸ਼ਤਰੂਘਨ ਸਿਨਹਾ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਜੇਕਰ ਬੰਗਾਲ ’ਚ ਕੋਈ ਪਟਾਕਾ ਵੀ ਚੱਲੇ ਤਾਂ ਐੱਨਆਈਏ, ਸੀਬੀਆਈ, ਐੱਨਐੱਸਜੀ ਜਾਂਚ ਲਈ ਪਹੁੰਚ ਜਾਂਦੀਆਂ ਹਨ। ਅਜਿਹਾ ਲਗਦਾ ਹੈ ਕਿ ਇੱਕ ਜੰਗ ਚੱਲ ਰਹੀ ਹੈ। ਸੂਬਾ ਪੁਲੀਸ ਨੂੰ ਸੂਚਿਤ ਨਹੀਂ ਕੀਤਾ ਗਿਆ। ਕੀ ਬਰਾਮਦ ਹੋਇਆ ਕੁਝ ਪਤਾ ਨਹੀਂ। ਕੋਈ ਸਬੂਤ ਨਹੀਂ ਹੈ। ਜ਼ਬਤ ਕੀਤੇ ਹਥਿਆਰ ਹੋ ਸਕਦਾ ਹੈ ਉਨ੍ਹਾਂ (ਸੀਬੀਆਈ) ਵੱਲੋਂ ਕਾਰ ਵਿੱਚ ਲਿਆਂਦੇ ਗਏ ਹੋਣ।’ ਜ਼ਿਕਰਯੋਗ ਹੈ ਕਿ ਸੀਬੀਆਈ ਨੇ ਬੀਤੇ ਦਿਨ ਸੰਦੇਸ਼ਖਲੀ ’ਚ ਟੀਐੱਮਸੀ ਦੇ ਮੁਅੱਤਲ ਆਗੂ ਸ਼ਾਹਜਹਾਂ ਸ਼ੇਖ ਦੇ ਟਿਕਾਣਿਆਂ ਤੋਂ ਪੁਲੀਸ ਸਰਵਿਸ ਰਿਵਾਲਵਰ ਤੇ ਵਿਦੇਸ਼ੀ ਹਥਿਆਰਾਂ ਸਮੇਤ ਹਥਿਆਰ ਤੇ ਅਸਲਾ ਜ਼ਬਤ ਕੀਤਾ ਸੀ।
ਉਨ੍ਹਾਂ ਕਿਹਾ, ‘ਮੈਨੂੰ ਅੱਜ ਸੰਦੇਸ਼ਖਲੀ ਨੇੜੇ ਇੱਕ ਘਟਨਾ ਦੀ ਜਾਣਕਾਰੀ ਮਿਲੀ ਹੈ। ਇੱਕ ਭਾਜਪਾ ਆਗੂ ਨੇ ਆਪਣੇ ਘਰ ਅੰਦਰ ਬੰਬ ਸਟੋਰ ਕੀਤੇ ਹੋਏ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਉਹ ਨੌਕਰੀਆਂ ਰੱਦ ਕਰਕੇ ਤੇ ਬੰਬਾਂ ਦੀ ਮਦਦ ਨਾਲ ਚੋਣਾਂ ਜਿੱਤ ਜਾਣਗੇ। ਸਾਨੂੰ ਲੋਕਾਂ ਲਈ ਰੋਟੀ, ਕੱਪੜਾ, ਮਕਾਨ ਤੇ ਨੌਕਰੀਆਂ ਚਾਹੀਦੀਆਂ ਹਨ, ਉਨ੍ਹਾਂ ਦੇ ਲੱਛੇਦਾਰ ਭਾਸ਼ਣ ਨਹੀਂ।’
ਟੀਐੱਮਸੀ ਨੇ ਅੱਜ ਦੋਸ਼ ਲਾਇਆ ਕਿ ਬਸ਼ੀਰਹਾਟ ਵਿਧਾਨ ਸਭਾ ਹਲਕਾ ਖੇਤਰ ’ਚ ਇੱਕ ਭਾਜਪਾ ਆਗੂ ਦੇ ਰਿਸ਼ਤੇਦਾਰ ਦੇ ਘਰ ਬੰਬ ਫਟਣ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। -ਪੀਟੀਆਈ

Advertisement

ਭਾਜਪਾ ਨੇਤਾ ਦੇ ਰਿਸ਼ਤੇਦਾਰ ਦੇ ਘਰ ਬੰਬ ਧਮਾਕਾ ਹੋਣ ਦਾ ਦੋਸ਼ ਲਾਇਆ

ਕੋਲਕਾਤਾ: ਤ੍ਰਿਣਮੂਲ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਪੱਛਮੀ ਬੰਗਾਲ ਦੇ ਬਸ਼ੀਰਹਾਟ ਵਿਧਾਨ ਸਭਾ ਹਲਕੇ ’ਚ ਇੱਕ ਭਾਜਪਾ ਨੇਤਾ ਦੇ ਰਿਸ਼ਤੇਦਾਰ ਦੇ ਘਰ ’ਚ ਇੱਕ ਸ਼ਕਤੀਸ਼ਾਲੀ ਬੰਬ ਧਮਾਕੇ ਮਗਰੋਂ ਕਈ ਵਿਅਕਤੀ ਜ਼ਖ਼ਮੀ ਹੋ ਗਏ। ਤ੍ਰਿਣਮੂਲ ਨੇਤਾ ਕੁਨਾਲ ਘੋਸ਼ ਨੇ ਦੋਸ਼ ਲਾਇਆ ਕਿ ਧਮਾਕੇ ਨਾਲ ਹਸਨਾਬਾਦ ਪੰਚਾਇਤ ਖੇਤਰ ’ਚ ਭਾਜਪਾ ਨੇਤਾ ਨਿਮਾਈ ਦਾਸ ਦੇ ਇੱਕ ਰਿਸ਼ਤੇਦਾਰ ਦੇ ਘਰ ਦੀ ਛੱਤ ਉੱਡ ਗਈ, ਜਿਸ ਕਾਰਨ ਕਈ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਸਵਾਲ ਕੀਤਾ ਕਿ ਘਟਨਾ ਦੀ ਜਾਂਚ ਲਈ ਸੀਬੀਆਈ ਜਾਂ ਐੱਨਐੱਸਜੀ ਵੱਲੋਂ ਦਖ਼ਲ ਕਿਉਂ ਨਹੀਂ ਦਿੱਤਾ ਜਾਣਾ ਚਾਹੀਦਾ? ਘੋਸ਼ ਨੇ ਦਾਅਵਾ ਕੀਤਾ ਕਿ ਦਾਸ ਅਕਸਰ ਭਾਜਪਾ ਦੇ ਸਮਾਗਮਾਂ ਦੌਰਾਨ ਬੀ.ਐੱਲ. ਸੰਤੋਸ਼ ਵਰਗੇ ਸੀਨੀਅਰ ਭਾਜਪਾ ਅਹੁਦੇਦਾਰਾਂ ਦੇ ਨਾਲ ਨਜ਼ਰ ਆਉਂਦੇ ਹਨ। ਕੁਨਾਲ ਨੇ ਦਾਅਵਾ ਕੀਤਾ, ‘‘ਸਭ ਨੇ ਦੇਖਿਆ ਹੈ ਕਿ ਕਿਵੇਂ ਸੀਬੀਆਈ ਨੇ ਐੱਨਐੱਸਜੀ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਬਸ਼ੀਰਹਾਟ ਇਲਾਕੇ ਦੇ ਸੰਦੇਸ਼ਖਲੀ ’ਚ ਇੱਕ ਸੁੰਨਸਾਨ ਥਾਂ ’ਤੇ ਸਥਿਤ ਘਰ ਵਿੱਚੋਂ ਹਥਿਆਰਾਂ ਦੀ ਬਰਾਮਦਗੀ ਦੇ ਨਾਂ ’ਤੇ ਕੀ ਨਾਟਕ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਹੁਣ ਜਦੋਂ ਭਾਜਪਾ ਨੇਤਾ ਦੇ ਇੱਕ ਰਿਸ਼ਤੇਦਾਰ ਦੇ ਘਰ ਧਮਾਕਾ ਹੋਇਆ ਹੈ ਤਾਂ ਇਸ ਘਟਨਾ ਦੀ ਜਾਂਚ ਲਈ ਸੀਬੀਆਈ ਜਾਂ ਐੇੱਨਐੇੱਸਜੀ ਨੂੰ ਕਦਮ ਕਿਉਂ ਨਹੀਂ ਚੁੱਕਣਾ ਚਾਹੀਦਾ। ਪੁਲੀਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਘੋਸ਼ ਨੇ ਕਿਹਾ, ‘‘ਅਸੀਂ ਮੰਗ ਕਰਦੇ ਹਾਂ ਕਿ ਦਾਸ ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ ਜਾਵੇ।’’ ਪੀਟੀਆਈ

Advertisement
Author Image

sukhwinder singh

View all posts

Advertisement
Advertisement
×