ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਰਚੁਅਲ ਚੋਣ ਪ੍ਰਚਾਰ ’ਚ ਤਾਂ ਦਾਊਦ ਵੀ ਵੋਟਾਂ ਮੰਗੇਗਾ: ਹਾਈ ਕੋਰਟ

07:19 AM May 02, 2024 IST

ਨਵੀਂ ਦਿੱਲੀ, 1 ਮਈ
ਦਿੱਲੀ ਹਾਈ ਕੋਰਟ ਨੇ ਗ੍ਰਿਫ਼ਤਾਰ ਸਿਆਸੀ ਆਗੂਆਂ ਨੂੰ ਲੋਕ ਸਭਾ ਚੋਣਾਂ ਲਈ ਵਰਚੁਅਲ ਚੋਣ ਪ੍ਰਚਾਰ ਲਈ ਹਰੀ ਝੰਡੀ ਦਿੱਤੇ ਜਾਣ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਕੋਰਟ ਨੇ ਕਿਹਾ ਕਿ ਜੇਕਰ ਅਜਿਹੀ ਖੁੱਲ੍ਹ ਦਿੱਤੀ ਤਾਂ ਦਾਊਦ ਇਬਰਾਹਿਮ ਜਿਹੇ ਖੌਫਨਾਕ ਅਪਰਾਧੀ ਸਿਆਸੀ ਪਾਰਟੀਆਂ ਵਿਚ ਸ਼ਾਮਲ ਹੋ ਕੇ ਵੋਟਾਂ ਮੰਗਣਗੇ। ਕਾਰਜਕਾਰੀ ਚੀਫ ਜਸਟਿਸ ਮਨਮੋਹਨ ਤੇ ਜਸਟਿਸ ਮਨਮੀਤ ਪੀ.ਐੱਸ.ਅਰੋੜਾ ਦੇ ਬੈਂਚ ਨੇ ਪਟੀਸ਼ਨ ਨੂੰ ‘ਬਹੁਤ ਹੀ ਉਤਸ਼ਾਹੀ’ ਤੇ ਕਾਨੂੰਨ ਦੇ ਮੂਲ ਸਿਧਾਤਾਂ ਦੀ ਖਿਲਾਫ਼ਵਰਜ਼ੀ ਦੱਸਦਿਆਂ ਕਿਹਾ ਕਿ ਕੋਰਟਾਂ ਨੀਤੀਗਤ ਫੈਸਲੇ ਨਹੀਂ ਲੈਂਦੀਆਂ ਤੇ ਅਜਿਹੇ ਮਸਲਿਆਂ ਬਾਰੇ ਫੈਸਲਾ ਸੰਸਦ ਨੇ ਲੈਣਾ ਹੈ।
ਬੈਂਚ ਨੇ ਕਿਹਾ, ‘‘ਤੁਸੀਂ ਚਾਹੁੰਦੇ ਹੋ ਕਿ ਜੇਲ੍ਹ ਵਿਚ ਬੰਦ ਸਾਰੇ ਲੋਕਾਂ ਨੂੰ ਵਰਚੁਅਲੀ ਚੋਣ ਪ੍ਰਚਾਰ ਦੀ ਇਜਾਜ਼ਤ ਦਿੱਤੀ ਜਾਵੇ...ਮੈਂ ਤੁਹਾਨੂੰ ਦੱਸ ਰਿਹਾਂ ਕਿ ਸਾਰੇ ਖੌਫਨਾਕ ਅਪਰਾਧੀ ਸਿਆਸੀ ਪਾਰਟੀਆਂ ਵਿਚ ਸ਼ਾਮਲ ਹੋ ਜਾਣਗੇ। ਅਤੇ ਦਾਊਦ ਇਬਰਾਹਿਮ ਜਿਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਹ ਚੋਣ ਪ੍ਰਚਾਰ ਕਰੇਗਾ। ਵਰਚੁਅਲ ਮੋਡ ਨਾਲ ਉਸ ਨੂੰ ਖੁੱਲ੍ਹ ਮਿਲ ਜਾਵੇਗੀ...ਜੋ ਨਿਆਂਇਕ ਹੁਕਮਾਂ ਤਹਿਤ ਹਿਰਾਸਤ ਵਿਚ ਹੈ।’’ ਬੈਂਚ ਨੇ ਕਿਹਾ, ‘‘ਅਸੀਂ ਹਿਰਾਸਤ ਵਿਚ ਬੰਦ ਕਿਸੇ ਵਿਅਕਤੀ ਨੂੰ ਇਜਾਜ਼ਤ ਨਹੀਂ ਦੇ ਸਕਦੇ...ਨਹੀਂ ਤਾਂ ਸਾਰੇ ਬਲਾਤਕਾਰੀ, ਕਾਤਲ ਚੋਣਾਂ ਅਤੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਸਿਆਸੀ ਪਾਰਟੀਆਂ ਬਣਾਉਣੀਆਂ ਸ਼ੁਰੂ ਕਰ ਦੇਣਗੇ।’’ -ਪੀਟੀਆਈ

Advertisement

Advertisement
Advertisement