For the best experience, open
https://m.punjabitribuneonline.com
on your mobile browser.
Advertisement

ਮੀਂਹ ਦੇ ਦੋ ਦਿਨ ਬਾਅਦ ਵੀ ਸੜਕਾਂ ’ਤੇ ਪਾਣੀ ਭਰਿਆ

09:47 AM Apr 22, 2024 IST
ਮੀਂਹ ਦੇ ਦੋ ਦਿਨ ਬਾਅਦ ਵੀ ਸੜਕਾਂ ’ਤੇ ਪਾਣੀ ਭਰਿਆ
ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਸੜਕ ’ਤੇ ਭਰਿਆ ਹੋਇਆ ਪਾਣੀ। -ਫੋਟੋ: ਸਰਬਜੀਤ ਸਿੰਘ
Advertisement

ਹਤਿੰਦਰ ਮਹਿਤਾ
ਜਲੰਧਰ, 21 ਅਪਰੈਲ
ਸ਼ੁੱਕਰਵਾਰ ਨੂੰ ਹੋਈ ਬਰਸਾਤ ਤੋਂ ਬਾਅਦ ਨਗਰ ਨਿਗਮ ਦੀ ਪਾਣੀ ਨਿਕਾਸੀ ਨੂੰ ਹੱਲ ਕਰਨ ’ਚ ਨਾਕਾਮੀ ਇਕ ਵਾਰ ਫਿਰ ਸਾਹਮਣੇ ਆਈ ਹੈ। ਦੋ ਦਿਨ ਬੀਤ ਜਾਣ ਦੇ ਬਾਵਜੂਦ ਸ਼ਹਿਰ ਦੀਆਂ ਕਈ ਸੜਕਾਂ ਅਤੇ ਗਲੀਆਂ ਬੰਦ ਪਏ ਸੀਵਰੇਜ ਕਾਰਨ ਪਾਣੀ ਨਾਲ ਭਰੀਆਂ ਹੋਈਆਂ ਹਨ। ਲਾਡੋਵਾਲੀ ਰੋਡ ਦੇ ਨਾਲ ਰਾਹਗੀਰਾਂ ਨੂੰ ਡੀਸੀ ਦਫ਼ਤਰ ਤੋਂ ਪੁੱਡਾ ਕੰਪਲੈਕਸ ਅਤੇ ਇਸ ਤੋਂ ਬਾਹਰ ਤੱਕ ਫੈਲੇ ਪਾਣੀ ਦੇ ਜਮ੍ਹਾਂ ਹੋਣ ਕਾਰਨ ਲੰਘਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਵਰੇਜ ਦੇ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਨੇੜਲੇ ਕੰਪਨੀਆਂ ਅਤੇ ਦੁਕਾਨਾਂ ਦੇ ਮਾਲਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹੋ ਜਿਹੀਆਂ ਮੁਸੀਬਤਾਂ ਉਦਯੋਗਿਕ ਖੇਤਰ ਨੂੰ ਦਰਸਾਉਂਦੀਆਂ ਹਨ, ਜਿੱਥੇ ਪਾਣੀ ਭਰੀਆਂ ਸੜਕਾਂ ਤੋਂ ਮੁਸਾਫ਼ਿਰ, ਸੜਕ ਕਿਨਾਰੇ ਖੜ੍ਹੇ ਫੜ੍ਹੀਆਂ ਅਤੇ ਰੇਹੜੀਆਂ ਵਾਲੇ ਨਿਰਾਸ਼ ਹਨ।
ਗਾਂਧੀ ਕੈਂਪ, ਕਬੀਰ ਨਗਰ ਅਤੇ ਵਾਰਡ ਨੰਬਰ 69 ਦੇ ਵਸਨੀਕਾਂ ਨੇ ਨਗਰ ਨਿਗਮ ਦੀ ਉਦਾਸੀਨਤਾ ’ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇੱਥੋਂ ਦੀਆਂ ਗਲੀਆਂ ਸੀਵਰੇਜ ਨਾਲ ਭਰੀਆਂ ਪਈਆਂ ਹਨ ਤੇ ਗੰਦਾ ਪਾਣੀ ਘਰਾਂ ਵਿੱਚ ਵੜ ਗਿਆ ਹੈ ਪਰ ਸਮੱਸਿਆ ਨੂੰ ਦੂਰ ਕਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮਿਉਂਸਿਪਲ ਅਧਿਕਾਰੀ ਲੰਬੇ ਸਮੇਂ ਇਲਾਕੇ ਦੀ ਸਮੱਸਿਆ ਨੂੰ ਅਣਗੌਲਿਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ’ਚ ਸੀਵਰੇਜ ਦੀ ਨਿਯਮਤ ਤੌਰ ’ਤੇ ਸਫ਼ਾਈ ਨਹੀਂ ਕੀਤੀ ਜਾਂਦੀ। ਕਬੀਰ ਸਿੰਘ ਨੇ ਦੱਸਿਆ ਕਿ ਹਰ ਪਾਸੇ ਬਦਬੂ ਫੈਲ ਗਈ ਹੈ।

Advertisement

Advertisement
Author Image

Advertisement
Advertisement
×