ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਗਰ ਕੌਂਸਲ ਨੇ ਤਿੰਨ ਮਹੀਨੇ ਉਪਰੰਤ ਵੀ ਨਾ ਕੀਤਾ ਕੂੜੇ ਨਾਲ ਨਜਿੱਠਣ ਦਾ ਪ੍ਰਬੰਧ

06:25 PM Sep 17, 2024 IST

ਵਰਿੰਦਰਜੀਤ ਸਿੰਘ ਜਾਗੋਵਾਲ
ਕਾਹਨੂੰਵਾਨ, 17 ਸਤੰਬਰ
ਇੱਥੋਂ ਨਜ਼ਦੀਕੀ ਕਾਹਨੂੰਵਾਨ ਛੰਭ ਅਧੀਨ ਪੈਂਦੀ ਜ਼ਮੀਨ ਵਿੱਚ ਪਏ ਕੂੜਾ ਡੰਪ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਤਜਵੀਜ਼ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਤਹਿਸੀਲਦਾਰ ਅਤੇ ਨਗਰ ਕੌਂਸਲ ਦੇ ਮੁੱਖ ਅਫ਼ਸਰ ਭੁਪਿੰਦਰ ਸਿੰਘ ਅਤੇ ਕਾਨੂੰਗੋ ਸੁਰਜੀਤ ਸਿੰਘ ਪਿੰਡ ਚੋਪੜਾ ਵਾਸੀਆਂ ਨੂੰ ਮਿਲੇ। ਇਸ ਮੌਕੇ ਈ.ਓ. ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ ਤੋਂ ਨੋਟਿਸ ਮਿਲ ਚੁੱਕਾ ਹੈ ਕਿ ਜ਼ਿਲ੍ਹੇ ਵਿੱਚ ਜਿੱਥੇ ਜਿੱਥੇ ਵੀ ਬਿਨਾਂ ਸਾਫ਼ ਕੀਤਾ ਕੂੜਾ ਪਿਆ ਹੋਇਆ ਹੈ, ਉਸ ਨੂੰ ਸਮਾਂ ਰਹਿੰਦਿਆਂ ਸਾਫ਼ ਕੀਤਾ ਜਾਵੇ। ਇਸ ਲਈ ਉਹ ਵਾਸੀਆਂ ਤੋਂ ਮੰਗ ਕਰਦੇ ਹਨ ਕਿ ਪਿਛਲੇ 15 ਸਾਲ ਤੋਂ ਇੱਥੇ ਬਿਨਾਂ ਸਾਫ਼ ਕੀਤੇ ਡੰਪ ਕੀਤੇ ਕੂੜੇ ਨੂੰ ਸਾਫ਼ ਕਰਨ ਦੀ ਸਹਿਮਤੀ ਦਿੱਤੀ ਜਾਵੇ ਪਰ ਇਸੇ ਦੌਰਾਨ ਜਦੋਂ ਪਿੰਡ ਚੋਪੜਾ ਵਾਸੀਆਂ ਨੇ ਤਹਿਸੀਲਦਾਰ ਅਤੇ ਈ. ਓ. ਸਾਹਿਬ ਨੂੰ ਪੁੱਛਿਆ ਕਿ ਪਿੰਡ ਵਾਸੀਆਂ ਨੇ ਸ਼ਹਿਰ ਦਾ ਕੂੜਾ ਛੰਭ ਵਿੱਚ ਸੁੱਟਣਾ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਤੱਕ ਤਿੰਨ ਮਹੀਨ ਬੀਤ ਜਾਣ ਬਾਅਦ ਵੀ ਗੁਰਦਾਸਪੁਰ ਨਗਰ ਕੌਂਸਲ ਵੱਲੋਂ ਅਜੇ ਤੱਕ ਰੋਜ਼ਾਨਾ ਪੈਦਾ ਹੋਣ ਵਾਲੇ ਕੂੜੇ ਦਾ ਕੋਈ ਯੋਗ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਨੁਮਾਇੰਦੇ ਇਸ ਸਵਾਲ ਦਾ ਕੋਈ ਵੀ ਢੁਕਵਾਂ ਜਵਾਬ ਨਹੀਂ ਦੇ ਸਕੇ।

Advertisement

Advertisement