ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣਾਂ ਵਿੱਚ ਨੈਤਿਕ ਹਾਰ ਮਗਰੋਂ ਵੀ ਨਹੀਂ ਬਦਲਿਆ ਮੋਦੀ ਦਾ ਰਵੱਈਆ: ਸੋਨੀਆ

07:47 AM Jun 30, 2024 IST

ਨਵੀਂ ਦਿੱਲੀ, 29 ਜੂਨ
ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਆਖਿਆ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ‘ਨਿੱਜੀ, ਸਿਆਸੀ ਅਤੇ ਨੈਤਿਕ ਹਾਰ’ ਦਾ ਸੰਕੇਤ ਸਨ ਪਰ ਇਸ ਦੇ ਬਾਵਜੂਦ ‘‘ਉਹ ਇਸ ਤਰ੍ਹਾਂ ਵਿਹਾਰ ਕਰ ਰਹੇ ਹਨ ਕਿ ਜਿਵੇਂ ਕੁਝ ਬਦਲਿਆ ਹੀ ਨਹੀਂ ਹੈ।’’
ਅਖਬਾਰ ‘ਦਿ ਹਿੰਦੂ’ ਵਿੱਚ ਇੱਕ ਆਰਟੀਕਲ ’ਚ ਉਨ੍ਹਾਂ ਦਾਅਵਾ ਕੀਤਾ ਕਿ ‘‘ਇਸ ਗੱਲ ਦਾ ਜ਼ਰਾ ਵੀ ਸਬੂਤ ਨਹੀਂ ਹੈ ਕਿ ਉਹ (ਮੋਦੀ) ਚੋਣ ਨਤੀਜਿਆਂ ਨਾਲ ਸਹਿਮਤ ਹੋ ਗਏ ਹਨ ਜਾਂ ਫੈਸਲੇ ਨੂੰ ਸਮਝ ਗਏ ਹਨ।’’ ਉਨ੍ਹਾਂ ਆਖਿਆ ਕਿ ਜਦੋਂ ਪ੍ਰਧਾਨ ਮੰਤਰੀ ਨੇ ਸਪੀਕਰ ਦੇ ਅਹੁਦੇ ਦੀ ਚੋਣ ਲਈ ਸਰਬਸੰਮਤੀ ਮੰਗੀ ਸੀ ਤਾਂ ਇੰਡੀਆ ਗੱਠਜੋੜ ਨੇ ਸਮਰਥਨ ਦੇਣ ਲਈ ਸਹਿਮਤੀ ਦਿੱਤੀ ਸੀ। ਸੋਨੀਆ ਗਾਂਧੀ ਨੇ ਕਿਹਾ, ‘‘ਰਵਾਇਤ ਅਨੁਸਾਰ ਇਹ ਢੁੱਕਵਾਂ ਸੀ ਅਤੇ ਉਮੀਦ ਸੀ ਕਿ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀ ਧਿਰ ਦੇ ਮੈਂਬਰ ਨੂੰ ਦਿੱਤਾ ਜਾਵੇਗਾ। ਪਰ ਸਰਕਾਰ ਨੇ ਇਹ ਬੇਨਤੀ ਨਾਮਨਜ਼ੂਰ ਕਰ ਦਿੱਤੀ।’’ ਉਨ੍ਹਾਂ ਕਿਹਾ ਕਿ ਵਿਰੋਧੀ ਗੱਠਜੋੜ ਸੰਸਦ ਤਵਾਜ਼ਨ ਅਤੇ ਕੰਮਕਾਜ ਬਹਾਲ ਕਰਨ ਲਈ ਵਚਨਬੱਧ ਹੈ। ਕਾਂਗਰਸੀ ਨੇਤਾ ਨੇ ਕਿਹਾ, ‘‘4 ਜੂਨ ਨੂੰ ਦੇਸ਼ ਦਾ ਫ਼ੈਸਲਾ ਸਪੱਸ਼ਟ ਤੇ ਜ਼ੋਰਦਾਰ ਤਰੀਕੇ ਨਾਲ ਸੁਣਾਇਆ ਗਿਆ ਸੀ। ਚੋਣ ਪ੍ਰਚਾਰ ਦੌਰਾਨ ਖੁ਼ਦ ਨੂੰ ਦੈਵੀ ਦਰਜਾ ਦੇਣ ਵਾਲੇ ਪ੍ਰਧਾਨ ਮੰਤਰੀ ਲਈ ਇਹ ਨਿੱਜੀ, ਰਾਜਨੀਤਕ ਅਤੇ ਨੈਤਿਕ ਹਾਰ ਦੇ ਸੰਕੇਤ ਸਨ। ਜਦਕਿ ਉਹ ਹਾਲੇ ਵੀ ਇਸ ਤਰ੍ਹਾਂ ਚੱਲ ਰਹੇ ਹਨ ਜਿਵੇਂ ਕੁਝ ਬਦਲਿਆ ਹੀ ਨਹੀਂ। ਉਹ ਆਮ ਸਹਿਮਤੀ ਦੇ ਮੁੱਲਾਂ ਦਾ ਉਪਦੇਸ਼ ਦਿੰਦੇ ਹਨ ਪਰ ਟਕਰਾਅ ਨੂੰ ਅਹਿਮੀਅਤ ਦੇਣੀ ਜਾਰੀ ਰੱਖਦੇ ਹਨ।’’ -ਪੀਟੀਆਈ

Advertisement

Advertisement
Advertisement