ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੇਢ ਦਹਾਕੇ ਬਾਅਦ ਵੀ ਨੀਂਹ ਪੱਥਰ ਤੋਂ ਅੱਗੇ ਨਾ ਵਧਿਆ ਕਾਲਜ ਦਾ ਨਿਰਮਾਣ ਕਾਰਜ

06:53 AM Apr 19, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 18 ਅਪਰੈਲ
ਕਸਬੇ ਸ਼ਹਿਣਾ ਵਿੱਚ ਅੱਜ ਤੋਂ 16 ਸਾਲ ਪਹਿਲਾਂ 16 ਅਪਰੈਲ 2008 ਨੂੰ ਕੁੜੀਆਂ ਦਾ ਕਾਲਜ ਬਣਾਉਣ ਲਈ ਨੀਂਹ ਪੱਥਰ ਰੱਖਿਆ ਸੀ ਪਰ 16 ਸਾਲ ਬੀਤਣ ਦੇ ਬਾਵਜੂਦ ਅੱਜ ਤੱਕ ਇਹ ਕਾਲਜ ਬਣਨਾ ਤਾਂ ਦੂਰ ਦੀ ਗੱਲ ਹੈ ਕਿਸੇ ਵੀ ਸਿਆਸੀ ਲੀਡਰ ਜਾਂ ਸਰਕਾਰੀ ਅਧਿਕਾਰੀ ਨੇ ਇਸ ਦੀ ਗੱਲ ਤੱਕ ਨਹੀਂ ਕੀਤੀ।
ਕਾਲਜ ਨਾ ਬਣਨ ਕਾਰਨ ਕਸਬੇ ਸ਼ਹਿਣਾ ’ਚੋਂ ਸੈਂਕੜੇ ਵਿਦਿਆਰਥਣਾਂ ਨੂੰ 20-25 ਕਿਲੋਮੀਟਰ ਦੂਰ ਕਿਸੇ ਹੋਰ ਸ਼ਹਿਰ ’ਚ ਪੜ੍ਹਨ ਲਈ ਜਾਣਾ ਪੈਂਦਾ ਹੈ। ਸ਼ਹਿਣਾ ’ਚ ਕੁੜੀਆਂ ਦਾ ਕਾਲਜ ਬਣਾਉਣ ਲਈ ਦਿੱਤੀ 8 ਕਿੱਲੇ ਜ਼ਮੀਨ ਨੂੰ ਠੇਕੇ ’ਤੇ ਦੇਣ ਦੀ ਮੰਗ ਜ਼ੋਰ ਫੜਨ ਲੱਗ ਪਈ ਹੈ। ਲੋਕਾਂ ਨੇ ਦੱਸਿਆ ਕਿ ਜੇਕਰ ਸ਼ਹਿਣਾ ’ਚ ਕਾਲਜ ਬਣਾਉਣਾ ਹੀ ਨਹੀਂ ਸੀ ਤਾਂ ਇਹ 8 ਕਿੱਲੇ ਜ਼ਮੀਨ ਜਿਸ ’ਤੇ ਉਸ ਸਮੇਂ ਲੋਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਰਤ (ਮਿੱਟੀ) ਪਾਈ ਸੀ, ਉਦਘਾਟਨੀ ਸਮਾਰੋਹ ਕੀਤਾ ਅਤੇ ਹੋਰ ਖਰਚ ਕੀਤੇ ਉਨਾਂ ਦੀ ਕੀ ਲੋੜ ਸੀ।

Advertisement

Advertisement
Advertisement