ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਿਕਾਸੀ ਦੀ ਸਮੱਸਿਆ: ਅਹੁਦਾ ਸੰਭਾਲਦਿਆਂ ਹੀ ਕਾਰਜਸਾਧਕ ਅਫ਼ਸਰ ਵੱਲੋਂ ਮੇਨ ਚੌਂਕ ਦਾ ਜਾਇਜ਼ਾ

08:39 AM Jul 05, 2023 IST
ਨਿਕਾਸੀ ਦੀ ਸਮੱਸਿਆ ਦੇ ਮੱਦੇਨਜ਼ਰ ਮੇਨ ਚੌਂਕ ਦਾ ਦੌਰਾ ਕਰਦੇ ਹੋਏ ਕਾਰਜਸਾਧਕ ਅਫ਼ਸਰ।

ਪੱਤਰ ਪੇਰਕ
ਕੁਰਾਲੀ, 4 ਜੁਲਾਈ
ਸਥਾਨਕ ਨਗਰ ਕੌਂਸਲ ਦੇ ਨਵ-ਨਿਯੁਕਤ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਨੇ ਅਹੁਦਾ ਸੰਭਾਲਦਿਆਂ ਹੀ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਮੱਦੇਨਜ਼ਰ ਮੇਨ ਚੌਕ ਦਾ ਦੌਰਾ ਕੀਤਾ। ਇਸ ਦੌਰਾਨ ਕਾਰਜਸਾਧਕ ਅਫ਼ਸਰ ਨੇ ਨਿਕਾਸੀ ਪ੍ਰਬੰਧ ਦਰੁਸਤ ਕਰਨ ਦਾ ਭਰੋਸਾ ਦਿੱਤਾ।
ਸ਼ਹਿਰ ’ਚ ਕੌਮੀ ਮਾਰਗ ਦੇ ਥੱਲਿਓਂ ਲੰਘਦੀ ਪੁਲ਼ੀ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਵਾਰਡ ਨੰਬਰ 9 ਦੀ ਭਾਵਨਾ ਸ਼ਰਮਾ ਦੇ ਪਤੀ ਡਾ: ਅਸ਼ਵਨੀ ਸ਼ਰਮਾ, ਵਾਰਡ ਨੰਬਰ 12 ਦੇ ਕੌਂਸਲਰ ਖੁਸ਼ਵੀਰ ਸਿੰਘ ਹੈਪੀ ਅਤੇ ਹੋਰਨਾਂ ਨੇ ਇਸ ਪੁਲ਼ੀ ਵਿਚੋਂ ਹੋ ਕੇ ਸ਼ਹਿਰ ਦੇ ਵਾਰਡ ਨੰਬਰ 9, 10, 11 ਅਤੇ ਚਨਾਲੋਂ ਤੱਕ ਦੇ ਇਲਾਕੇ ਦਾ ਪਾਣੀ ਨਦੀ ਵੱਲ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੰਮੇਂ ਸਮੇਂ ਤੋਂ ਪੁਲ਼ੀ ਦੀ ਸਫ਼ਾਈ ਨਾ ਹੋਣ ਕਾਰਨ ਇਹ ਪੁਲ਼ੀ ਬੰਦ ਪਈ ਹੈ। ਉਨ੍ਹਾਂ ਦੱਸਿਆ ਕਿ ਇਸ ਪੁਲੀ ਦੇ ਬੰਦ ਹੋਣ ਕਾਰਨ ਚਨਾਲੋਂ ਤੋਂ ਲੈ ਕੇ ਚੰਡੀਗੜ੍ਹ ਰੋਡ ‘ਤੇ ਪੈਂਦੀਆਂ ਕਈ ਕਲੋਨੀਆਂ ਤੇ ਕੌਮੀ ਮਾਰਗ ਦਾ ਨਿਕਾਸੀ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਥੋੜ੍ਹੀ ਜਿਹੀ ਬਰਸਾਤ ਹੋਣ ਦੀ ਸੂਰਤ ਵਿੱਚ ਕਈ ਕਲੋਨੀਆਂ ਅਤੇ ਕੌਮੀ ਮਾਰਗ ਬਾਰਸ਼ ਦੇ ਪਾਣੀ ਵਿੱਚ ਡੁੱਬ ਜਾਂਦੀਆਂ ਹਨ।
ਆਗੂਆਂ ਨੇ ਦੱਸਿਆ ਕਿ ਇਹ ਪੁਲੀ ਬੰਦ ਹੋਣ ਕਾਰਨ ਹੀ ਬਰਸਾਤੀ ਪਾਣੀ ਕੁਰਾਲੀ ਦੇ ਫੁਆਰਾ ਚੌਕ, ਮਾਤਾ ਰਾਣੀ ਚੌਕ, ਮੇਨ ਬਾਜ਼ਾਰ, ਵਾਰਡ ਨੰਬਰ 12, 14 ਵਿੱਚ ਦਾਖਲ ਹੋ ਕੇ ਸ਼ਹਿਰ ਦੇ ਕਈ ਵਾਰਡਾਂ ਲਈ ਸਮੱਸਿਆ ਪੈਦਾ ਕਰਦਾ ਹੈ। ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਪੁਲ਼ੀ ਦੀ ਸਫ਼ਾਈ ਬਹੁਤ ਜ਼ਰੂਰੀ ਹੈ। ਕੌਂਸਲਰ ਬਹਾਦਰ ਸਿੰਘ ਓਕੇ ਨੇ ਦੱਸਿਆ ਕਿ ਉਹ ਲੰਮੇਂ ਸਮੇਂ ਤੋਂ ਚੰਡੀਗੜ੍ਹ ਰੋਡ ਦੀਆਂ ਕਲੋਨੀਆਂ ਦੀ ਨਿਕਾਸੀ ਦਾ ਪ੍ਰਬੰਧ ਦਰੁਸਤ ਕਰਨ ਅਤੇ ਬੰਦ ਪਈ ਪੁਲ਼ੀ ਦੀ ਸਫ਼ਾਈ ਕਰਵਾਉਣ ਦਾ ਮਾਮਲਾ ਉਭਾਰਦੇ ਆ ਰਹੇ ਹਨ ਪਰ ਇਸ ਸਬੰਧੀ ਕੌਂਸਲ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਨੇ ਨਿਕਾਸੀ ਪ੍ਰਬੰਧ ਨੂੰ ਸਹੀ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਪੁਲ਼ੀ ਦੀ ਸਫ਼ਾਈ ਲਈ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

Advertisement

ਨਵ-ਨਿਯੁਕਤ ਕਾਰਜਸਾਧਕ ਅਫ਼ਸਰ ਦਾ ਸਵਾਗਤ

ਸਥਾਨਕ ਸਰਕਾਰਾਂ ਵਿਭਾਗ ਦੇ ਹੁਕਮਾਂ ਅਨੁਸਾਰ ਪਰਵਿੰਦਰ ਸਿੰਘ ਭੱਟੀ ਨੇ ਅੱਜ ਕਾਰਜਸਾਧਕ ਅਫ਼ਸਰ ਦਾ ਅਹੁਦਾ ਸੰਭਾਲਿਆ। ਆਮ ਆਦਮੀ ਪਾਰਟੀ ਦੇ ਆਗੂਆਂ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਟੀਮ ਵਲੋਂ ਚੇਅਰਮੈਨ ਹਰੀਸ਼ ਰਾਣਾ ਤੇ ਕੌਂਸਲਰ ਬਹਾਦਰ ਸਿੰਘ ਓਕੇ ਦੀ ਅਗਵਾਈ ਵਿੱਚ ਨਵੇਂ ਈਓ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ।

Advertisement
Advertisement
Tags :
ਅਹੁਦਾਅਫ਼ਸਰਸੰਭਾਲਦਿਆਂਸਮੱਸਿਆਕਾਰਜਸਾਧਕਚੌਂਕਜਾਇਜ਼ਾਨਿਕਾਸੀਵੱਲੋਂ
Advertisement