ਯੂਰਪੀ ਯੂਨੀਅਨ ਏਵੀਏਸ਼ਨ ਨੇ ਇਰਾਨ ਤੇ ਇਜ਼ਰਾਈਲ ਦੇ ਹਵਾਈ ਖੇਤਰ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ
12:16 PM Apr 15, 2024 IST
ਪੈਰਿਸ, 15 ਅਪਰੈਲ
ਯੂਰਪੀਅਨ ਯੂਨੀਅਨ ਏਵੀਏਸ਼ਨ ਸੇਫਟੀ ਏਜੰਸੀ ਨੇ ਅੱਜ ਨਾਗਰਿਕ ਹਵਾਈ ਜਹਾਜ਼ਾ ਨੂੰ ਇਰਾਨ ਅਤੇ ਇਜ਼ਰਾਈਲ ਦੇ ਹਵਾਈ ਖੇਤਰ ਅਤੇ ਦੇਸ਼ ਦੇ ਆਲੇ-ਦੁਆਲੇ 100 ਸਮੁੰਦਰੀ ਮੀਲ ਦੇ ਘੇਰੇ ਵਿੱਚ ਸਾਵਧਾਨੀ ਵਰਤਣ ਦੀ ਸਿਫ਼ਾਰਸ਼ ਕੀਤੀ ਹੈ। ਏਜੰਸੀ ਨੇ ਕਿਹਾ ਕਿ ਭਾਵੇਂ ਇਸ ਸਮੇਂ ਨਾਗਰਿਕ ਹਵਾਈ ਜਹਾਜ਼ਾਂ ਲਈ ਇਨ੍ਹਾਂ ਮੁਲਕਾਂ ਦੇ ਉਪਰੋਂ ਉੱਡਣ ’ਚ ਕੋਈ ਖ਼ਤਰਾ ਨਹੀਂ ਹੈ। ਇਰਾਨ ਨੇ 300 ਤੋਂ ਵੱਧ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਇਜ਼ਰਾਈਲ 'ਤੇ ਹਮਲਾ ਕੀਤਾ, ਜਿਸ ਨਾਲ ਖੇਤਰ ਵਿੱਚ ਤਣਾਅ ਪੈਦਾ ਹੋ ਗਿਆ ਹੈ।
Advertisement
Advertisement