ਯੂਰਪੀ ਚੋਣਾਂ: ਸੱਜੇ ਪੱਖੀ ਜਾਰਡਨ ਬਾਰਡੇਲਾ ਵੱਲੋਂ ਚੋਣ ਮੁਹਿੰਮ ਸ਼ੁਰੂ
06:51 AM Jun 12, 2024 IST
Advertisement
ਸਰੀ (ਯੂਕੇ):
Advertisement
ਯੂਰਪੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੋਂ ਉਤਸ਼ਾਹਿਤ ਫਰਾਂਸ ਦੀ ਸੱਜੇ ਪੱਖੀ ਨੈਸ਼ਨਲ ਰੈਲੀ ਨੇ ਅੱਜ ਆਪਣੇ ਸਟਾਰ ਨੇਤਾ ਜਾਰਡਨ ਬਾਰਡੇਲਾ ਨਾਲ ਕੌਮੀ ਪੱਧਰ ’ਤੇ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਸਮਰਥਕਾਂ ਨੂੰ ਅਗਾਮੀ ਸੰਸਦੀ ਚੋਣਾਂ ਵਿੱਚ ‘ਸਭ ਤੋਂ ਵੱਡੇ ਸੰਭਾਵੀ ਬਹੁਮਤ’ ਮਿਲਣ ਦਾ ਵਾਅਦਾ ਕੀਤਾ ਹੈ। ਉਧਰ, ਯੂਰਪੀ ਸੰਸਦੀ ਚੋਣਾਂ ਮਗਰੋਂ ਸੱਜੇ ਪੱਖੀਆਂ ਵੱਲ ਝੁਕਾਅ ਦਰਮਿਆਨ ਨਾਜ਼ੁਕ ਤਸਵੀਰ ਉੱਭਰੀ ਹੈ ਜਿਸ ਵਿੱਚ ਯੂਰਪੀ ਸੰਘ ਦੇ ਨੇੜ ਭਵਿੱਖ ਨੂੰ ਆਕਾਰ ਦੇਣ ਦੀਆਂ ਅਹਿਮ ਸੰਭਾਵਨਾਵਾਂ ਹਨ। ਹਾਲਾਂਕਿ, ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੋਈ ਬਹੁਤ ਵੱਡਾ ਉਲਟਫੇਰ ਨਹੀਂ ਹੋਇਆ। -ਏਪੀ
Advertisement