For the best experience, open
https://m.punjabitribuneonline.com
on your mobile browser.
Advertisement

ਯੂਰੋਪ ਸਭ ਤੋਂ ਤੇਜ਼ੀ ਨਾਲ ਗਰਮ ਹੋਣ ਵਾਲਾ ਮਹਾਂਦੀਪ

07:55 AM Apr 23, 2024 IST
ਯੂਰੋਪ ਸਭ ਤੋਂ ਤੇਜ਼ੀ ਨਾਲ ਗਰਮ ਹੋਣ ਵਾਲਾ ਮਹਾਂਦੀਪ
Advertisement

ਨੇਪਲਸ (ਇਟਲੀ), 22 ਅਪਰੈਲ
ਯੂਰੋਪ ਸਭ ਤੋਂ ਤੇਜ਼ੀ ਨਾਲ ਗਰਮ ਹੋਣ ਵਾਲਾ ਮਹਾਂਦੀਪ ਹੈ ਤੇ ਇਸ ਦਾ ਤਾਪਮਾਨ ਆਲਮੀ ਔਸਤ ਨਾਲੋਂ ਲਗਪਗ ਦੁੱਗਣਾ ਵਧ ਰਿਹਾ ਹੈ। ਦੋ ਮੁੱਖ ਜਲਵਾਯੂ ਨਿਗਰਾਨੀ ਸੰਗਠਨਾਂ ਨੇ ਅੱਜ ਇਹ ਰਿਪੋਰਟ ਦਿੰਦਿਆਂ ਇਸ ਦੇ ਮਨੁੱਖੀ ਸਿਹਤ, ਗਲੇਸ਼ੀਅਰ ਪਿਘਲਣ ਤੇ ਆਰਥਿਕ ਸਰਗਰਮੀਆਂ ’ਤੇ ਅਸਰ ਦੇ ਨਤੀਜਿਆਂ ਦੀ ਚਿਤਾਵਨੀ ਦਿੱਤੀ ਹੈ।
ਸੰਯੁਕਤ ਰਾਸ਼ਟਰ (ਯੂਐੱਨ) ਦੇ ਵਿਸ਼ਵ ਮੌਸਮ ਸੰਗਠਨ (ਡਬਲਿਊਐੱਮਓ) ਅਤੇ ਯੂਰੋਪੀਅਨ ਯੂਨੀਅਨ ਦੀ ਜਲਵਾਯੂ ਏਜੰਸੀ ਕੌਪਰਨਿਕਸ ਨੇ ਸਾਂਝੀ ਰਿਪੋਰਟ ’ਚ ਕਿਹਾ ਕਿ ਮਹਾਂਦੀਪ ਕੋਲ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦੇ ਜਵਾਬ ’ਚ ਪੌਣ, ਸੂਰਜੀ ਤੇ ਨਵਿਆਉਣਯੋਗ ਸਰੋਤਾਂ ਦਾ ਬਦਲ ਅਪਣਾਉਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਟੀਚਾਬੱਧ ਰਣਨੀਤੀ ਵਿਕਸਿਤ ਕਰਨ ਦਾ ਮੌਕਾ ਹੈ। ਏਜੰਸੀਆਂ ਨੇ ਪਿਛਲੇ ਸਾਲ ਦੀ ਯੂਰੋਪੀ ਜਲਵਾਯੂ ਸਥਿਤੀ ਰਿਪੋਰਟ ’ਚ ਕਿਹਾ ਹੈ ਕਿ ਮਹਾਂਦੀਪ ਨੇ ਪਿਛਲੇ ਸਾਲ ਆਪਣੀ 43 ਫ਼ੀਸਦ ਬਿਜਲੀ ਨਵਿਆਉਣਯੋਗ ਸਰੋਤਾਂ ਤੋਂ ਪ੍ਰਾਪਤ ਕੀਤੀ ਜੋ ਉਸ ਤੋਂ ਪਿਛਲੇ ਸਾਲ ਦੀ ਤੁਲਨਾ ’ਚ 36 ਫ਼ੀਸਦ ਵੱਧ ਸੀ। ਯੂਰੋਪ ’ਚ ਲਗਾਤਾਰ ਦੂਜੇ ਸਾਲ ਪਥਰਾਟ ਈਂਧਣ ਦੇ ਮੁਕਾਬਲੇ ਨਵਿਆਉਣਯੋਗ ਸਰੋਤਾਂ ’ਤੇ ਵੱਧ ਊਰਜਾ ਪੈਦਾ ਹੋਈ ਹੈ। ਰਿਪੋਰਟ ਮੁਤਾਬਕ ਤਾਜ਼ਾ ਪੰਜ ਸਾਲਾ ਔਸਤ ਮੁਤਾਬਕ ਯੂਰੋਪ ’ਚ ਤਾਪਮਾਨ ਹੁਣ ਪਹਿਲੇ ਉਦਯੋਗਿਕ ਪੱਧਰਾਂ ਤੋਂ 2.3 ਡਿਗਰੀ ਸੈਲਸੀਅਸ (4.1 ਫਾਰਨਹੀਟ) ਵੱਧ ਚੱਲ ਰਿਹਾ ਹੈ ਜੋ ਆਲਮੀ ਪੱਧਰ ਨਾਲੋਂ 1.3 ਡਿਗਰੀ ਸੈਲਸੀਅਸ ਵੱਧ ਹੈ ਤੇ ਪੈਰਿਸ ਜਲਵਾਯੂ ਸਮਝੌਤੇ ਮੁਤਾਬਕ ਆਲਮੀ ਤਪਸ਼ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੇ ਟੀਚਿਆਂ ਤੋਂ ਮਾਮੂਲੀ ਘੱਟ ਹੈ। -ਏਪੀ

Advertisement

Advertisement
Author Image

joginder kumar

View all posts

Advertisement
Advertisement
×