ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਰਿਆਦਾ: ਥਰੂਰ ਤੇ ਦੂਬੇ ਵੱਲੋਂ ਇਕ ਦੂਜੇ ਖ਼ਿਲਾਫ਼ ਨੋਟਿਸ

06:56 AM Aug 20, 2020 IST

ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਅਤੇ ਸੂਚਨਾ ਤਕਨਾਲੋਜੀ ਬਾਰੇ ਸੰਸਦੀ ਕਮੇਟੀ ਦੇ ਮੁਖੀ ਸ਼ਸ਼ੀ ਥਰੂਰ ਤੇ ਇਸ ਕਮੇਟੀ ’ਚ ਮੈਂਬਰ ਵਜੋਂ ਸ਼ਾਮਲ ਭਾਜਪਾ ਦੇ ਲੋਕ ਸਭਾ ਮੈਂਬਰ ਨਿਸ਼ੀਕਾਂਤ ਦੂਬੇ ਨੇ ਇਕ ਦੂਜੇ ਖਿਲਾਫ਼ ਮਰਿਆਦਾ ਭੰਗ ਕਰਨ ਦਾ ਨੋਟਿਸ ਦਿੱਤਾ ਹੈ। ਥਰੂਰ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਲਿਖੇ ਪੱਤਰ ਵਿੱਚ ਦੋਸ਼ ਲਾਇਆ ਹੈ ਕਿ ਦੂਬੇ ਨੇ ਫੇਸਬੁੱਕ ਕਾਂਡ ਨੂੰ ਲੈ ਕੇ ਕਮੇਟੀ ਦੀ ਬੈਠਕ ਸੱਦਣ ਦੇ ਉਨ੍ਹਾਂ ਦੇ ਫ਼ੈਸਲੇ ’ਤੇ ਸੋਸ਼ਲ ਮੀਡੀਆ ’ਚ ‘ਅਪਮਾਨਜਨਕ ਟਿੱਪਣੀ’ ਕੀਤੀ ਹੈ। ਉਧਰ ਦੂਬੇ ਨੇ ਸਪੀਕਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਥਰੂਰ ਨੂੰ ਕਮੇਟੀ ਮੈਂਬਰਾਂ ਨਾਲ ਸਲਾਹ ਮਸ਼ਵਰੇ ਬਗੈਰ ਕਿਸੇੇ ਵੀ ਇਕਾਈ ਜਾਂ ਸੰਸਥਾ ਨੂੰ ਸੰਮਨ ਕਰਨ ਦਾ ਕੋਈ ਅਧਿਕਾਰੀ ਨਹੀਂ ਹੈ। ਥਰੂਰ ਨੇ ਫੇਸਬੁੱਕ ਨਾਲ ਜੁੜੇ ਵਿਵਾਦ ’ਤੇ ਐਤਵਾਰ ਨੂੰ ਕਿਹਾ ਸੀ ਕਿ ਸੂਚਨਾ ਤਕਨਾਲੋਜੀ ਮਾਮਲਿਆਂ ਬਾਰੇ ਸਥਾਈ ਕਮੇਟੀ ਇਸ ਸੋਸ਼ਲ ਮੀਡੀਆ ਕੰਪਨੀ ਤੋਂ ਜਵਾਬ ਮੰਗੇਗੀ। ਸਪੀਕਰ ਨੂੰ ਲਿਖੇ ਪੱਤਰ ’ਚ ਥਰੂਰ ਨੇ ਕਿਹਾ,‘‘ਨਿਸ਼ੀਕਾਂਤ ਦੂਬੇ ਦੀ ਅਪਮਾਨਜਨਕ ਟਿੱਪਣੀ ਨਾਲ ਨਾ ਸਿਰਫ਼ ਮੇਰਾ ਅਨਾਦਰ ਹੋਇਆ ਹੈ ਸਗੋਂ ਉਸ ਸੰਸਥਾ ਦਾ ਵੀ ਅਪਮਾਨ ਹੋਇਆ ਹੈ ਜੋ ਸਾਡੇ ਦੇਸ਼ ਦੇ ਲੋਕਾਂ ਦੀਆਂ ਖਾਹਿਸ਼ਾਂ ਦਾ ਆਈਨਾ ਹੈ।’’ ਉਨ੍ਹਾਂ ਸ੍ਰੀ ਬਿਰਲਾ ਨੂੰ ਕਿਹਾ ਹੈ ਕਿ ਦੂਬੇ ਖਿਲਾਫ਼ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ। ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਸਖ਼ਤ ਕਾਰਵਾਈ ਦੀ ਉਮੀਦ ਕਰਦੇ ਹਨ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।
-ਪੀਟੀਆਈ

Advertisement

Advertisement
Advertisement
Tags :
ਖ਼ਿਲਾਫ਼ਥਰੂਰਦੂਜੇਦੂਬੇਨੋਟਿਸਮਰਿਆਦਾਵੱਲੋਂ