ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਈਥਾਨੋਲ ਫੈਕਟਰੀ ਦੇ ਪ੍ਰਬੰਧਕ ਤੇ ਇਲਾਕਾ ਵਾਸੀ ਆਹਮੋ-ਸਾਹਮਣੇ

08:54 AM May 04, 2024 IST
ਪਿੰਡ ਰੋੜੂਆਣਾ ਵਿੱਚ ਈਥਾਨੋਲ ਫੈਕਟਰੀ ਖ਼ਿਲਾਫ਼ ਧਰਨਾ ਦਿੰਦੇ ਹੋਏ ਇਲਾਕਾ ਵਾਸੀ।

ਬਲਵਿੰਦਰ ਰੈਤ
ਨੂਰਪੁਰ ਬੇਦੀ, 3 ਮਈ
ਪਿੰਡ ਰੌੜੂਆਣਾ ਵਿੱਚ ਲੱਗਣ ਵਾਲੀ ਈਥਾਨੋਲ ਫੈਕਟਰੀ ਦੇ ਪ੍ਰਬੰਧਕਾਂ ਖ਼ਿਲਾਫ਼ ਅੱਜ ਰੋਹ ਚੌਥੇ ਦਿਨ ਵੀ ਦੇਖਣ ਨੂੰ ਮਿਲਿਆ। ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਫੈਕਟਰੀ ਪ੍ਰਬੰਧਕ ਆਪਣੇ ਲੈਟਰ ਪੈਡ ’ਤੇ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਮਿਲਕ ਪਲਾਂਟ ਲਗਾਉਣ ਬਾਰੇ ਝੂਠ ਬੋਲ ਕੇ ਸਥਾਨਕ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਫੈਕਟਰੀ ਮਾਲਕ ਅਤੇ ਇਲਾਕੇ ਦੇ ਲੋਕ ਆਹਮਣੋ-ਸਾਹਮਣੇ ਹੋ ਗਏ ਹਨ।
ਇਸ ਮੌਕੇ ਫੈਕਟਰੀ ਖ਼ਿਲਾਫ਼ ਡਟੇ ਰਣਵੀਰ ਸਿੰਘ ਰੰਧਾਵਾ, ਡਾ. ਦਵਿੰਦਰ ਬਜਾੜ, ਕਨਵੀਨਰ ਗੌਰਵ ਰਾਣਾ, ਕਮਲਜੀਤ ਰੋੜੂਆਣਾ, ਬਾਬਾ ਸੁੱਚਾ ਸਿੰਘ ਕਲਵਾਂ ਆਦਿ ਲੋਕਾਂ ਨੇ ਵੱਡੇ ਸੰਘਰਸ਼ ਤਹਿਤ ਐਤਵਾਰ ਨੂੰ ਇਤਿਹਾਸ ਦੇ ਸਭ ਤੋਂ ਵੱਡਾ ਟਰੈਕਟਰ ਤੇ ਮੋਟਰਸਾਈਕਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ, ‘‘ਪੰਜਾਬ ਸਰਕਾਰ ਤੇ ਸੁੱਤੇ ਪਏ ਜ਼ਿਲ੍ਹਾ ਪ੍ਰਸਾਸਨ ਨੂੰ ਨੀਂਦ ਤੋਂ ਜਗਾਉਣ ਲਈ ਇਹ ਸ਼ਾਂਤੀਪੂਰਵਕ ਮਾਰਚ ਕੱਢਣਾ ਸਾਡੀ ਮਜਬੂਰੀ ਬਣ ਗਈ ਹੈ। ਪ੍ਰਬੰਧਕ ਮਿਲਕ ਪਲਾਂਟ ਦੀ ਆੜ ਵਿੱਚ ਕੈਮੀਕਲ ਫੈਕਟਰੀ ਲਗਾਉਣ ਦੀਆਂ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਹਨ। ਡਿਪਟੀ ਕਮਿਸ਼ਨਰ ਰੂਪਨਗਰ ਨੂੰ ਇਸ ਵਿਵਾਦਤ ਫੈਕਟਰੀ ਮਾਮਲੇ ਵਿੱਚ ਮਿਲਕ ਪਲਾਂਟ ਦੀ ਦਿੱਤੀ ਮਨਜ਼ੂਰੀ ਤੁਰੰਤ ਰੱਦ ਕਰ ਦੇਣੀ ਚਾਹੀਦੀ ਸੀ।’’ ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਨੂੰ ਸਵੇਰੇ 11 ਵਜੇ ਇੱਥੇ ਇਲਾਕੇ ਦੇ ਸਮੂਹ ਸੰਤਾਂ ਦਾ ਸੰਮੇਲਨ ਰੱਖਿਆ ਗਿਆ ਹੈ ਕਿਉਂਕਿ ਮਾਮਲੇ ਵਿੱਚ ਸੰਤ ਸਮਾਜ ਵੀ ਗੰਭੀਰ ਚਿੰਤਾ ਵਿੱਚ ਹੈ।

Advertisement

ਧਰਨੇ ਵਿੱਚ ਸੰਦੋਆ ਤੇ ਕਾਹਲੋਂ ਨੇ ਕੀਤੀ ਸ਼ਿਰਕਤ

ਈਥਾਨੋਲ ਫੈਕਟਰੀ ਖ਼ਿਲਾਫ਼ ਨਿਰੰਤਰ ਚੱਲ ਰਹੇ ਇਸ ਧਰਨੇ ਵਿੱਚ ਅੱਜ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਹਰਪ੍ਰੀਤ ਸਿੰਘ ਕਾਹਲੋਂ ਨੇ ਪਹੁੰਚ ਕੇ ਕਿਹਾ ਕਿ ਇਸ ਫੈਕਟਰੀ ਦੇ ਨਾਲ ਇਲਾਕੇ ਦੇ ਵਾਤਾਵਰਨ ਨੂੰ ਨੁਕਸਾਨ ਪਹੁੰਚੇਗਾ, ਇਸ ਲਈ ਇੱਥੇ ਕਿਸੇ ਕੀਮਤ ’ਤੇ ਇਹ ਫੈਕਟਰੀ ਨਹੀਂ ਲੱਗਣ ਦਿੱਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਉਹ ਇਲਾਕੇ ਦੇ ਲੋਕਾਂ ਦੇ ਨਾਲ ਖੜ੍ਹੇ ਹਨ।

Advertisement
Advertisement
Advertisement