ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਈਥਾਨੋਲ ਫੈਕਟਰੀ: ਮੁੱਖ ਸਕੱਤਰ ਨੂੰ 30 ਤੱਕ ਰਿਪੋਰਟ ਪੇਸ਼ ਕਰਨ ਦੀ ਹਦਾਇਤ

08:14 AM May 16, 2024 IST
ਪਿੰਡ ਰੋੜੂਆਣਾ ਵਿੱਚ ਈਥਾਨੋਲ ਫੈਕਟਰੀ ਦੀ ਕੀਤੀ ਜਾ ਰਹੀ ਉਸਾਰੀ।

ਬਲਵਿੰਦਰ ਰੈਤ
ਨੂਰਪੁਰ ਬੇਦੀ, 15 ਮਈ
ਪਿੰਡ ਰੋੜੂਆਣਾ ਵਿੱਚ ਈਥਾਨੋਲ ਫੈਕਟਰੀ ਲਗਾਉਣ ਵਿਰੁੱਧ ਅੱਠ ਦਿਨਾਂ ਤੱਕ ਚੱਲੇ ਸੰਘਰਸ਼ ਮਗਰੋਂ ਹੁਣ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਵੀ ਮੁੱਖ ਸਕੱਤਰ ਪੰਜਾਬ ਸਰਕਾਰ ਅਤੇ ਸਕੱਤਰ ਵਾਤਾਵਰਨ ਮੰਤਰਾਲਾ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਨੂੰ ਪੱਤਰ ਲਿਖ ਕੇ ਸਮੁੱਚੇ ਪ੍ਰਾਜੈਕਟ ਸਬੰਧੀ 30 ਮਈ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਪਿੰਡ ਰੋੜੂਆਣਾ ਵਿੱਚ ਕਿਸੇ ਕੰਪਨੀ ਵੱਲੋਂ ਮਿਲਕ ਪਲਾਂਟ ਲਗਾਏ ਜਾਣ ਦੀ ਆੜ ਹੇਠ ਰਸਾਇਣ ਈਥਾਨੋਲ ਬਣਾਉਣ ਨੂੰ ਲੈ ਕੇ ਫੈਕਟਰੀ ਲਾਉਣ ਦੀ ਚਰਚਾ ਦੌਰਾਨ ਖੇਤਰ ਦੇ ਲੋਕਾਂ ਅਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ।
30 ਅਪਰੈਲ ਨੂੰ ਸਬੰਧਤ ਫੈਕਟਰੀ ਅੱਗੇ ਧਰਨਾ ਲਗਾ ਕੇ ਪੱਕਾ ਮੋਰਚਾ ਆਰੰਭਿਆ ਗਿਆ ਸੀ। ਮਗਰੋਂ ਹਰਕਤ ਵਿੱਚ ਆਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੱਤਰ ਜਾਰੀ ਕਰਕੇ ਫੈਕਟਰੀ ਦੀ ਇਮਾਰਤ ਦੇ ਨਿਰਮਾਣ ਕਾਰਜ ’ਤੇ ਰੋਕ ਲਗਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਮੁੱਖ ਸਕੱਤਰ ਪੰਜਾਬ ਅਨੁਰਾਗ ਵਰਮਾ ਅਤੇ ਸਕੱਤਰ ਵਾਤਾਵਰਣ ਮੰਤਰਾਲਾ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਲੀਲਾ ਨੰਦਨ ਨੂੰ ਭੇਜੇ ਪੱਤਰ ’ਚ ਲਿਖਿਆ ਕਿ ਉਨ੍ਹਾਂ ਦੇ ਪੰਜਾਬ ਦੌਰੇ ਦੌਰਾਨ ਸਬੰਧਤ ਫੈਕਟਰੀ ਖ਼ਿਲਾਫ਼ ਧਰਨੇ ’ਤੇ ਡਟੇ ਲੋਕਾਂ ਨੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਸੀ।
ਫੈਕਟਰੀ ਜੰਗਲੀ ਖੇਤਰ ਦੇ ਬਿਲਕੁਲ ਨੇੜੇ ਲਗਾਈ ਜਾ ਰਹੀ ਹੈ ਜਿੱਥੇ ਕਿ ਧਾਰਾ-4 ਤਹਿਤ ਕਿਸੀ ਵੀ ਤਰ੍ਹਾਂ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ ਹੈ। ਉਧਰ, ਫੈਕਟਰੀ ਸੰਘਰਸ਼ ਕਮੇਟੀ ਦੇ ਮੈਂਬਰ ਅਤੇ ਕੌਮੀ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਉਹ ਫੈਕਟਰੀ ਦੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੇ ਹਨ ਅਤੇ ਫੈਕਟਰੀ ਨੂੰ ਬੰਦ ਕਰਵਾਉਣ ਲਈ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

Advertisement

ਪੁਲੀਸ ਨੂੰ ਹਾਸਲ ਨਹੀਂ ਹੋਇਆ ਮਾਈਨਿੰਗ ਵਾਲੀ ਮਾਲਕੀ ਜ਼ਮੀਨ ਦਾ ਰਿਕਾਰਡ

ਫੈਕਟਰੀ ਮਾਲਕਾਂ ਵੱਲੋਂ ਕੀਤੀ ਗਈ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਪਿੰਡ ਵਾਸੀਆਂ ਵੱਲੋਂ ਦਿੱਤੀ ਸਥਾਨਕ ਪੁਲੀਸ ਕੋਲ ਸ਼ਿਕਾਇਤ ਮਗਰੋਂ ਮਾਈਨਿੰਗ ਅਧਿਕਾਰੀਆਂ ਦੇ ਕਹਿਣ ’ਤੇ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ। ਐੱਸਡੀਐੱਮ ਸ੍ਰੀ ਆਨੰਦਪੁਰ ਸਾਹਿਬ ਨੇ ਇਸ ਸਬੰਧੀ ਮਾਲ ਵਿਭਾਗ ਨੂੰ ਪੁਲੀਸ ਕੋਲ 13 ਮਈ ਤੱਕ ਸਬੰਧਤ ਜ਼ਮੀਨ ਦਾ ਰਿਕਾਰਡ ਸੌਂਪਣ ਦੇ ਆਦੇਸ਼ ਦਿੱਤੇ ਸਨ। ਪੁਲੀਸ ਥਾਣਾ ਮੁਖੀ ਹਰਸ਼ ਮੋਹਨ ਗੌਤਮ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਵਿਵਾਦਗ੍ਰਸਤ ਥਾਂ ਨਾਲ ਸਬੰਧਤ ਮਾਲਕੀ ਦੇ ਰਿਕਾਰਡ ਸਬੰਧੀ ਕੋਈ ਰਿਪੋਰਟ ਨਹੀਂ ਮਿਲੀ ਹੈ।

Advertisement
Advertisement
Advertisement