For the best experience, open
https://m.punjabitribuneonline.com
on your mobile browser.
Advertisement

ਮਾਂ ਬੋਲੀ ਹਿਤੈਸ਼ੀਆਂ ਵੱਲੋਂ ਪੰਜਾਬੀ ਅਕਾਦਮੀ ਅੰਮ੍ਰਿਤਸਰ ਦੀ ਸਥਾਪਨਾ

11:03 AM Apr 08, 2024 IST
ਮਾਂ ਬੋਲੀ ਹਿਤੈਸ਼ੀਆਂ ਵੱਲੋਂ ਪੰਜਾਬੀ ਅਕਾਦਮੀ ਅੰਮ੍ਰਿਤਸਰ ਦੀ ਸਥਾਪਨਾ
ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਵਿੱਚ ਮੈਗਜ਼ੀਨ ‘ਸੁਰਤਿ’ ਰਿਲੀਜ਼ ਕਰਦੇ ਹੋਏ ਪਤਵੰਤੇ।
Advertisement

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 7 ਅਪਰੈਲ
ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਵਿੱਚ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਸਮਰਪਿਤ ਇੱਕ ਸਮਾਗਮ ਵਿੱਚ ਪੰਜਾਬੀ ਅਕਾਦਮੀ, ਅੰਮ੍ਰਿਤਸਰ ਦੀ ਸਥਾਪਨਾ ਕੀਤੀ ਗਈ ਅਤੇ ਮੈਗਜ਼ੀਨ ‘ਸੁਰਤਿ’ ਦੇ ਪ੍ਰਥਮ ਅੰਕ ਬਸੰਤ 2024 ਨੂੰ ਰਿਲੀਜ਼ ਕੀਤਾ ਗਿਆ।
ਸਮਾਗਮ ਵਿੱਚ ਡਾ. ਸੁਰਜੀਤ ਪਾਤਰ, ਡਾ. ਗੁਰਬਚਨ, ਅਮਰਜੀਤ ਗਰੇਵਾਲ, ਡਾ. ਮਹਿਲ ਸਿੰਘ, ਡਾ. ਗੁਰਮੁਖ ਸਿੰਘ ਸ਼ਾਮਲ ਹੋਏ। ਇਸ ਪ੍ਰੋਗਰਾਮ ਦਾ ਆਰੰਭ ਪੰਜਾਬੀ ਵਿਦਵਾਨ ਡਾ. ਆਤਮ ਸਿੰਘ ਰੰਧਾਵਾ ਨੇ ਕੀਤਾ ਅਤੇ ਅਕਾਦਮੀ ਦੀ ਸਿਰਜਨਾ ਅਤੇ ਭਵਿੱਖ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ‘ਸੁਰਤਿ’ ਮੈਗਜ਼ੀਨ ਵਿੱਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ 77 ਲੇਖਕਾਂ ਦੀਆਂ ਰਚਨਾਵਾਂ ਦਰਜ ਹਨ। ਇਹ ਪੰਜਾਬੀ ਸੰਗੀਤ ਦਾ ਇੱਕ ਸਾਂਝਾ ਸੁਪਨਾ ਹੈ ਜੋ ਨਵ ਪੰਜਾਬ ਸਿਰਜਣਾ ਲਈ ਬੁਣਿਆ ਗਿਆ ਹੈ। ਇਸ ਸੰਸਥਾ ਦਾ ਮਨੋਰਥ ਪੰਜਾਬ ਤੋਂ ਦੂਰ ਹੁੰਦੇ ਜਾਂਦੇ ਪ੍ਰੇਮ, ਹੱਕ-ਸੱਚ, ਕਿਰਤ, ਸੰਗਤ-ਪੰਗਤ, ਬਰਾਬਰਤਾ ਤੇ ਸਰਬ-ਸਾਂਝੀਵਾਲਤਾ ਜਾਂ ਸਰਬੱਤ ਦੇ ਭਲੇ ਦੇ ਸੁਨੇਹਿਆਂ ਨੂੰ ਮੁੜ ਲੋਕ-ਮਨਾਂ ’ਚ ਵਸਾਉਣਾ ਹੈ।
ਇਸ ਮੌਕੇ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਇਸ ਮੌਕੇ ਕਿਹਾ ਕਿ ਪੰਜਾਬੀ ਅਕਾਦਮੀ ਅੰਮ੍ਰਿਤਸਰ ਦੀ ਸਥਾਪਨਾ ਅਤੇ ਸੁਰਤਿ ਮੈਗਜ਼ੀਨ ਦਾ ਆਗਮਨ ਪੰਜਾਬੀ ਸਾਹਿਤ ਪ੍ਰੇਮੀਆਂ ਲਈ ਸ਼ੁਭ ਸ਼ਗਨ ਹੈ। ਇਸ ਦੌਰਾਨ ਡਾ. ਮਹਿਲ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੀ ਰਹਿਤਲ ਨੂੰ ਨਵੇਂ ਸਿਰਿਓ ਵਿਉਂਤਣ ਦੀ ਲੋੜ ਹੈ ਅਤੇ ‘ਸੁਰਤਿ’ ਦਾ ਆਗਮਨ ਇਸ ਲੋੜ ਨੂੰ ਹਕੀਕੀ ਰੂਪ ਵਿੱਚ ਬਦਲੇਗਾ। ਡਾ. ਗੁਰਬਚਨ ਅਤੇ ਡਾ. ਗੁਰਮੁਖ ਸਿੰਘ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

Advertisement

Advertisement
Author Image

Advertisement
Advertisement
×