For the best experience, open
https://m.punjabitribuneonline.com
on your mobile browser.
Advertisement

ਐੱਸਕੇਐੱਮ ਨੇ ਅਣਵਰਤੀ 533 ਏਕੜ ਜ਼ਮੀਨ ਵਾਪਸ ਦਿਵਾਉਣ ਦਾ ਬੀੜਾ

07:04 AM Sep 20, 2024 IST
ਐੱਸਕੇਐੱਮ ਨੇ ਅਣਵਰਤੀ 533 ਏਕੜ ਜ਼ਮੀਨ ਵਾਪਸ ਦਿਵਾਉਣ ਦਾ ਬੀੜਾ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਸਤੰਬਰ
ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਪਟਿਆਲਾ ਦੀ ਸਰਪ੍ਰਸਤੀ ਹੇਠਾਂ ਕਿਸਾਨ ਜਥੇਬੰਦੀਆਂ ਦਾ ਇੱਕ ਵਫ਼ਦ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੂੰ ਮਿਲਿਆ। ਵਫ਼ਦ ਦੇ ਧਿਆਨ ’ਚ ਲਿਆਂਦਾ ਗਿਆ ਕਿ ਰਾਜਪੁਰਾ ਨੇੜੇ 1994 ਵਿੱਚ ਗ੍ਰਹਿਣ ਕੀਤੀ 1119 ਏਕੜ ਜ਼ਮੀਨ ਵਿੱਚੋਂ 30 ਸਾਲ ਬੀਤਣ ਉਪਰੰਤ ਵੀ 533 ਏਕੜ ਜ਼ਮੀਨ ਅਣਵਰਤੀ ਪਈ ਹੈ ਜਿਸ ਨੂੰ ਡੀ-ਨੋਟੀਫਾਈ ਕਰਕੇ ਅਸਲ ਮਾਲਕਾਂ ਨੂੰ ਵਾਪਸ ਕਰਨੀ ਬਣਦੀ ਹੈ, ਪਰ ਇਸ ਨੂੰ ਕਥਿਤ ਤੌਰ ’ਤੇ ਪਲਾਟਾਂ ਦੇ ਰੂਪ ’ਚ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਫ਼ਦ ’ਚ ਪ੍ਰੇਮ ਸਿੰਘ ਭੰਗੂ, ਹਰਿੰਦਰ ਲਾਖਾ, ਪਵਨ ਸੋਗਲਪੁਰ, ਲਸ਼ਕਰ ਸਿੰਘ ਸਰਦਾਰਗੜ੍ਹ, ਗੁਰਮੀਤ ਦਿੱਤੂਪੁਰ, ਅਵਤਾਰ ਕੌਰਜੀਵਾਲਾ, ਗੁਰਵਿੰਦਰ ਧੁੰਮਾਂ ਤੇ ਵਿਨੋਦ ਕੁਮਾਰ ਅਜਰਾਵਰ ਸਮੇਤ ਕਈ ਹੋਰ ਮੋਹਤਬਰ ਮੌਜੂਦ ਸਨ। ਇਹ ਜ਼ਮੀਨ ਵਾਪਸ ਦਿਵਾਓਣ ਲਈ ਤਿੰਨ ਦਹਾਕਿਆਂ ਤੋਂ ਕਿਸਾਨਾਂ ਦੀ ਇਹ ਲੜਾਈ ਲੜਦੇ ਆ ਰਹੇ ਕਿਸਾਨ ਨੇਤਾ ਐਡਵੋਕੇਟ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਨਿਯਮਾਂ ਮੁਤਾਬਕ ਅਣਵਰਤੀ 533 ਏਕੜ ਜ਼ਮੀਨ ਸਬੰਧਤ ਕਿਸਾਨਾਂ ਨੂੰ ਵਾਪਸ ਕੀਤੀ ਜਾਣੀ ਬਣਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਹ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਵਾਉਣੀ ਯਕੀਨੀ ਬਣਾਈ ਜਾਵੇ। ਦੂਜੇ ਪਾਸੇ, ਹਰਿੰਦਰ ਲਾਖਾ, ਪ੍ਰਵਨ ਸੋਗਲਪੁਰ ਤੇ ਅਵਤਾਰ ਕੌਰਜੀਵਾਲਾ ਨੇ ਦੱਸਿਆ ਕਿ ਇਸ ਸਬੰਧੀ ਅਗਲੇਰੀ ਰਣਨੀਤੀ ਲਈ ਐੱਸਕੇਐੱਮ ਦੀ ਮੀਟਿੰਗ 23 ਸਤੰਬਰ ਨੂੰ ਹੋਵੇਗੀ।

Advertisement

Advertisement
Advertisement
Author Image

sukhwinder singh

View all posts

Advertisement