ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਈਐੱਸਆਈ ਨੇ ਸੇਵਾਮੁਕਤ ਮੁਲਾਜ਼ਮਾਂ ਨੂੰ ਮੈਡੀਕਲ ਕਵਰ ਦੇਣ ਲਈ ਨਿਯਮ ਕੀਤੇ ਸੁਖਾਲੇ

07:44 AM Feb 11, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਨਵੀਂ ਦਿੱਲੀ, 10 ਫਰਵਰੀ
ਐਂਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ (ਈਐੱਸਆਈਸੀ) ਨੇ ਬੀਮਾਯੁਕਤ ਸੇਵਾਮੁਕਤ ਕਰਮਚਾਰੀਆਂ ਨੂੰ ਮੈਡੀਕਲ ਲਾਭ ਦੇਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਤਨਖਾਹ ਦੀ ਤੈਅਸ਼ੁਦਾ ਹੱਦ ਪਾਰ ਹੋਣ ਕਰਕੇ ਈਐੱਸਆਈ ਸਕੀਮ ਕਵਰੇਜ ਤੋਂ ਬਾਹਰ ਹੋ ਗਏ ਸਨ। ਉਹ ਵਿਅਕਤੀ ਜੋ ਪਹਿਲੀ ਅਪਰੈਲ, 2012 ਤੋਂ ਬਾਅਦ ਘੱਟੋ-ਘੱਟ ਪੰਜ ਸਾਲਾਂ ਲਈ ਬੀਮਾਯੋਗ ਨੌਕਰੀ ਵਿੱਚ ਸਨ ਅਤੇ ਪਹਿਲੀ ਅਪਰੈਲ, 2015 ਨੂੰ ਜਾਂ ਇਸ ਤੋਂ ਬਾਅਦ 30,000 ਰੁਪਏ ਪ੍ਰਤੀ ਮਹੀਨਾ ਤੱਕ ਦੀ ਤਨਖਾਹ ਦੇ ਨਾਲ ਸੇਵਾਮੁਕਤ ਜਾਂ ਸਵੈ-ਇੱਛਾ ਨਾਲ ਸੇਵਾਮੁਕਤ ਹੋਏ ਸਨ, ਉਹ ਹੁਣ ਨਵੀਂ ਯੋਜਨਾ ਤਹਿਤ ਮੈਡੀਕਲ ਲਾਭ ਲੈਣ ਦੇ ਯੋਗ ਹੋਣਗੇ। ਐਂਪਲਾਈਜ਼ ਸਟੇਟ ਇੰਸ਼ੋਰੈਂਸ ਸਕੀਮ ਬੀਮਾਯੁਕਤ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਲਾਜ, ਦਵਾਈਆਂ ਤੇ ਟੀਕੇ, ਮਾਹਿਰਾਂ ਦੀ ਸਲਾਹ ਤੇ ਹਸਪਤਾਲ ਵਿੱਚ ਭਰਤੀ ਦੇ ਰੂਪ ਵਿੱਚ ਪੂਰੀ ਦੇਖਭਾਲ ਦੀ ਸਹੂਲਤ ਦਿੰਦੀ ਹੈ। ਈਐੱਸਆਈ ਸਕੀਮ ਫੈਕਟਰੀਆਂ ਅਤੇ ਹੋਰ ਅਦਾਰਿਆਂ ਜਿਵੇਂ ਸੜਕੀ ਆਵਾਜਾਈ, ਹੋਟਲਾਂ, ਰੈਸਟੋਰੈਂਟਾਂ, ਸਿਨੇਮਾਘਰਾਂ, ਅਖਬਾਰਾਂ, ਦੁਕਾਨਾਂ ਤੇ ਵਿਦਿਅਕ/ਮੈਡੀਕਲ ਸੰਸਥਾਵਾਂ ’ਤੇ ਲਾਗੂ ਹੁੰਦੀ ਹੈ ਜਿਨ੍ਹਾਂ ਵਿੱਚ 10 ਜਾਂ ਇਸ ਤੋਂ ਵਧ ਵਿਅਕਤੀ ਕੰਮ ਕਰਦੇ ਹਨ। ਇਹ ਫ਼ੈਸਲਾ ਕਿਰਤ ਮੰਤਰੀ ਭੁਪੇਂਦਰ ਯਾਦਵ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ। ਸਰਕਾਰ ਨੇ ਉੱਤਰ-ਪੂਰਬੀ ਖੇਤਰ ਅਤੇ ਸਿੱਕਮ ਵਿੱਚ ਮੈਡੀਕਲ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਮੀਟਿੰਗ ਦੌਰਾਨ ਮੈਡੀਕਲ ਕੇਅਰ ਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਉਡੁਪੀ (ਕਰਨਾਟਕ) ਤੇ ਇਡੁੱਕੀ (ਕੇਰਲਾ) ’ਚ 100-100 ਅਤੇ ਪੰਜਾਬ ਦੇ ਮਾਲੇਰਕੋਟਲਾ ’ਚ 100 ਬਿਸਤਰਿਆਂ ਵਾਲੇ ਹਸਪਤਾਲਾਂ ਦੀ ਉਸਾਰੀ ਲਈ ਜ਼ਮੀਨ ਐਕੁਆਇਰ ਕਰਨ ਨੂੰ ਪ੍ਰਵਾਨਗੀ ਦਿੱਤੀ। -ਆਈਏਐੱਨਐੱਸ

Advertisement

Advertisement