ਪਤਨੀ ਦਾ ਕਤਲ ਕਰਕੇ ਫ਼ਰਾਰ
07:44 AM Oct 17, 2024 IST
Advertisement
ਪਾਤੜਾਂ (ਪੱਤਰ ਪ੍ਰੇਰਕ):
Advertisement
ਪਿੰਡ ਸ਼ੁਤਰਾਣਾ ਵਿੱਚ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ। ਪਿੰਡ ਸ਼ੁਤਰਾਣਾ ਦੀ ਤੁਗੋਪਤੀ ਦਾ ਵਾਸੀ ਕਾਲੂ ਰਾਮ ਸ਼ਰਾਬੀ ਸੀ। ਉਸ ਦਾ ਆਪਣੀ ਪਤਨੀ ਊਸ਼ਾ ਰਾਣੀ ਨਾਲ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਇਸੇ ਤਹਿਤ ਦੁਪਹਿਰ ਸਮੇਂ ਦੋਵਾਂ ਵਿੱਚ ਤਲਖ਼ਕਲਾਮੀ ਹੋ ਗਈ। ਬਾਅਦ ਦੁਪਹਿਰ 4 ਵਜੇ ਦੇ ਕਰੀਬ ਕਾਲੂ ਰਾਮ ਗੁੱਸੇ ਵਿੱਚ ਊਸ਼ਾ ਰਾਣੀ (35) ਦਾ ਕਤਲ ਕਰਕੇ ਫ਼ਰਾਰ ਹੋ ਗਿਆ। ਥਾਣਾ ਮੁਖੀ ਸ਼ੁਤਰਾਣਾ ਗੁਰਮੀਤ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਟੀਮ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
Advertisement
Advertisement