Eradicate manual sewer cleaning ‘ਮੈਨੁਅਲ’ ਢੰਗ ਨਾਲ ਸੀਵਰੇਜ ਦੀ ਸਫਾਈ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਲੋੜ: ਸੁਪਰੀਮ ਕੋਰਟ
ਨਵੀਂ ਦਿੱਲੀ, 11 ਦਸੰਬਰ
ਸੁਪਰੀਮ ਕੋਰਟ ਨੇ ਅੱਜ ਕੇਂਦਰ ਨੂੰ ਨਿਰਦੇਸ਼ ਦਿੱਤਾ ਕਿ ਉਹ ‘ਮੈਨੁਅਲ’ ਤਰੀਕੇ ਨਾਲ ਸੀਵਰੇਜ ਦੀ ਸਫ਼ਾਈ ਨੂੰ ਪੜਾਅਵਾਰ ਤਰੀਕੇ ਨਾਲ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਬਾਰੇ ਕਾਰਵਾਈ ਰਿਪੋਰਟ ਦਾਖ਼ਲ ਕਰੇ।
ਜਸਟਿਸ ਸੁਧਾਂਸ਼ੂ ਧੂਲੀਆ ਤੇ ਜਸਟਿਸ ਅਰਵਿੰਦ ਕੁਮਾਰ ਦੇ ਬੈਂਚ ਨੇ ਕੇਂਦਰ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਐਸ਼ਵਰਿਆ ਭਾਟੀ ਨੂੰ ਕਿਹਾ ਕਿ ਉਹ ਦੋ ਹਫ਼ਤੇੇ ਦੇ ਅੰਦਰ ਸਾਰੇ ਹਿੱਤਧਾਰਕਾਂ ਨਾਲ ਕੇਂਦਰੀ ਨਿਗਰਾਨ ਕਮੇਟੀ ਦੀਆਂ ਬੈਠਕਾਂ ਸੱਦਣ। ਕਮੇਟੀ ਮੈਨੁਅਲ ਸਕਵੈਂਜ਼ਰਜ਼ ਦੇ ਰੂਪ ਵਿੱਚ ਰੁਜ਼ਗਾਰ ’ਤੇ ਪਾਬੰਦੀ ਅਤੇ ਉਨ੍ਹਾਂ ਦੇ ਪੁਨਰਵਾਸ ਐਕਟ, 2013 (ਐੱਮਐੱਸ ਐਕਟ, 2013) ਦੇ ਲਾਗੂਕਰਨ ਦੀ ਸਮੀਖਿਆ ਕਰਦੀ ਹੈ।
ਬੈਂਚ ਨੈ ਕਿਹਾ, ‘‘ਅਦਾਲਤ ਵੱਲੋਂ (2023 ਵਿੱਚ) ਪਾਸ ਹੁਕਮਾਂ ਵਿੱਚ ਕਿਹਾ ਗਿਆ ਸੀ ਕਿ ਤਕਨਾਲੋਜੀ ਦੇ ਵਿਕਾਸ ਨੂੰ ਦੇਖਦੇ ਹੋਏ, ਸੀਵਰ ਦੀ ਸਫ਼ਾਈ ਲਈ ‘ਮੈਨੁਅਲ ਸਕਵੈਂਜ਼ਿੰਗ’ ਅਤੇ ਮਜ਼ਦੂਰਾਂ ਲਈ ਰੁਜ਼ਗਾਰ ਨੂੰ ਖ਼ਤਮ ਕਰਨਾ ਪੂਰੀ ਤਰ੍ਹਾਂ ਤੋਂ ਸੰਭਵ ਹੈ। ਅਜਿਹਾ ਨਹੀਂ ਕੀਤਾ ਗਿਆ ਹੈ। ਰਿਪੋਰਟ ਤੋਂ ਅਜਿਹਾ ਲੱਗਦਾ ਹੈ ਕਿ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ।’’ -ਪੀਟੀਆਈ