ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰੈਂਪੋਲਿਨ ਪਾਰਕ ’ਚ ਅੱਗ ਲੱਗਣ ਕਾਰਨ ਸਾਮਾਨ ਸੜਿਆ

08:27 AM Jul 05, 2023 IST

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 4 ਜੁਲਾਈ
ਮੰਗਲਵਾਰ ਸਵੇਰੇ ਕਰੀਬ ਨੌਂ ਵਜੇ ਟਰੈਂਪੋਲਾਈਨ ਪਾਰਕ ’ਚ ਅੱਗ ਲੱਗ ਗਈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਦੋ ਘੰਟੇ ’ਚ ਕਾਬੂ ਪਾਇਆ। ਜਾਣਕਾਰੀ ਅਨੁਸਾਰ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ‘ਤੇ ਸਥਿਤ ਆਕਸਫੋਰਡ ਸਟਰੀਟ ਮਾਰਕੀਟ ’ਚ ਬਣੇ ਸਕਾਈਜੰਪਰ ਟ੍ਰੈਂਪੋਲਾਈਨ ਪਾਰਕ ’ਚ ਸ਼ਾਰਟ ਸਰਕਟ ਕਾਰਨ ਸਵੇਰ ਨੌਂ ਵਜੇ ਅੱਗ ਲੱਗ ਗਈ। ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੇ ਅੰਦਰੋਂ ਧੂੰਏਂ ਨੂੰ ਘਟਾਉਣ ਲਈ ਟ੍ਰੈਂਪੋਲਿਨ ਪਾਰਕ ਦੇ ਮੋਟੇ ਸ਼ੀਸ਼ੇ ਤੋੜੇ। ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਖੁਸ਼ਕਿਸਮਤੀ ਨਾਲ ਜਦੋਂ ਅੱਗ ਲੱਗੀ ਤਾਂ ਪਾਰਕ ਵਿੱਚ ਨਾ ਤਾਂ ਕੋਈ ਸਟਾਫ਼ ਸੀ ਅਤੇ ਨਾ ਹੀ ਲੋਕ ਸਨ ਜਿਸ ਕਾਰਨ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ।

Advertisement

Advertisement
Tags :
ਸੜਿਆਸਾਮਾਨਕਾਰਨਟਰੈਂਪੋਲਿਨਪਾਰਕਲੱਗਣ