For the best experience, open
https://m.punjabitribuneonline.com
on your mobile browser.
Advertisement

ਆਧਾਰ ਕਾਰਡ ਨੂੰ ਜਨਮ ਮਿਤੀ ਦਾ ਸਬੂਤ ਨਹੀਂ ਮੰਨੇਗਾ ਈਪੀਐੱਫਓ

08:00 AM Jan 19, 2024 IST
ਆਧਾਰ ਕਾਰਡ ਨੂੰ ਜਨਮ ਮਿਤੀ ਦਾ ਸਬੂਤ ਨਹੀਂ ਮੰਨੇਗਾ ਈਪੀਐੱਫਓ
Advertisement

ਨਵੀਂ ਦਿੱਲੀ, 18 ਜਨਵਰੀ
ਰਿਟਾਇਰਮੈਂਟ ਫੰਡ ਸੰਸਥਾ ਈਪੀਐਫਓ ਨੇ ਕਿਹਾ ਹੈ ਕਿ ਉਹ ਆਧਾਰ ਕਾਰਡ ਨੂੰ ਹੁਣ ਜਨਮ ਮਿਤੀ ਦੇ ਸਬੂਤ ਲਈ ਪ੍ਰਮਾਣਿਤ ਦਸਤਾਵੇਜ਼ ਵਜੋਂ ਨਹੀਂ ਵਰਤੇਗਾ। ਲੰਘੀ 16 ਜਨਵਰੀ ਨੂੰ ਇੱਕ ਅਧਿਕਾਰਤ ਸਰਕੁਲਰ ਵਿੱਚ ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐਫ਼ਓ) ਨੇ ਕਿਹਾ ਕਿ ਆਧਾਰ ਨੂੰ ਹਟਾਉਣ ਦਾ ਫੈਸਲਾ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ਼ ਇੰਡੀਆ (ਯੂਆਈਡੀਏਆਈ) ਦੇ ਨਿਰਦੇਸ਼ਾਂ ਤੋਂ ਬਾਅਦ ਲਿਆ ਗਿਆ ਹੈ। ਸਰਕੁਲਰ ਅਨੁਸਾਰ ਜਨਮ ਮਿਤੀ ਵਿੱਚ ਸੁਧਾਰ ਲਈ ਆਧਾਰ ਨੂੰ ਦਸਤਾਵੇਜ਼ਾਂ ਦੀ ਸੂਚੀ ਤੋਂ ਵੀ ਹਟਾਇਆ ਜਾ ਰਿਹਾ ਹੈ। ਯੂਆਈਡੀਏਆਈ ਨੇ 22 ਦਸੰਬਰ 2023 ਨੂੰ ਇੱਕ ਸਰਕੁਲਰ ਵਿੱਚ ਕਿਹਾ ਸੀ ਕਿ ਇੱਕ ਆਧਾਰ ਨੰਬਰ ਦੀ ਵਰਤੋਂ ਕਿਸੇ ਵਿਅਕਤੀ ਦੀ ਪਛਾਣ ਸਥਾਪਤ ਕਰਨ ਲਈ ਕੀਤੀ ਜਾ ਸਕਦੀ ਹੈ ਤੇ ਪ੍ਰਮਾਣਿਕਤਾ ਦੇ ਅਧੀਨ ਇਹ ਜਨਮ ਮਿਤੀ ਦਾ ਸਬੂਤ ਨਹੀਂ ਹੈ। ਯੂਆਈਡੀਏਆਈ ਨੇ ਕਿਹਾ ਸੀ ਕਿ ਕਈ ਉੱਚ ਅਦਾਲਤਾਂ ਨੇ ਆਦੇਸ਼ਾਂ ਵਿੱਚ ਕਿਹਾ ਹੈ ਕਿ ਆਧਾਰ ਜਨਮ ਮਿਤੀ ਦਾ ਪ੍ਰਮਾਣ ਨਹੀਂ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×