EPFO ਨੇ ਵਿੱਤੀ ਸਾਲ 2024-25 ਲਈ ਪ੍ਰੋਵੀਡੈਂਟ ਫੰਡ ’ਤੇ 8.25 ਫੀਸਦ ਵਿਆਜ ਦਰ ਰੱਖੀ ਬਰਕਰਾਰ
01:08 PM Feb 28, 2025 IST
Advertisement
ਨਵੀਂ ਦਿੱਲੀ, 28 ਫਰਵਰੀ
Advertisement
ਰਿਟਾਇਰਮੈਂਟ ਫੰਡ ਬਾਰੇ ਸੰਸਥਾ ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (EPFO) ਨੇ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਵਿਚ ਜਮ੍ਹਾਂ ਰਾਸ਼ੀ ’ਤੇ ਮਿਲਦੇ 8.25 ਫੀਸਦ ਵਿਆਜ ਨੂੰ ਵਿੱਤੀ ਸਾਲ 2024-25 ਵਿਚ ਵੀ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ।
Advertisement
ਈਪੀਐੱਫਓ ਨੇ ਫਰਵਰੀ 2024 ਵਿੱਚ ਵਿੱਤੀ ਸਾਲ 2023-24 ਲਈ ਈਪੀਐੱਫ ’ਤੇ ਵਿਆਜ ਦਰ 0.10 ਫੀਸਦ ਦੇ ਮਾਮੂਲੀ ਵਾਧੇ ਨਾਲ 8.25 ਫੀਸਦ ਕਰ ਦਿੱਤੀ ਸੀ। ਵਿੱਤੀ 2022-23 ਵਿੱਚ ਵਿਆਜ ਦਰ 8.15 ਫੀਸਦ ਸੀ।
ਮਾਰਚ 2022 ਵਿੱਚ EPFO ਨੇ 2021-22 ਲਈ ਈਪੀਐੱਫ ’ਤੇ ਵਿਆਜ ਨੂੰ ਆਪਣੇ ਸੱਤ ਕਰੋੜ ਤੋਂ ਵੱਧ ਗਾਹਕਾਂ ਲਈ ਚਾਰ ਦਹਾਕਿਆਂ ਦੇ ਹੇਠਲੇ ਪੱਧਰ 8.1 ਫੀਸਦ ਤੱਕ ਘਟਾ ਦਿੱਤਾ ਸੀ, ਜੋ ਕਿ 2020-21 ਵਿੱਚ 8.5 ਪ੍ਰਤੀਸ਼ਤ ਸੀ।
ਇੱਕ ਸੂਤਰ ਨੇ ਕਿਹਾ, ‘‘ਈਪੀਐਫਓ ਦੀ ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ ਸੈਂਟਰਲ ਬੋਰਡ ਆਫ਼ ਟਰੱਸਟੀਜ਼ (ਸੀਬੀਟੀ) ਨੇ ਸ਼ੁੱਕਰਵਾਰ ਨੂੰ ਆਪਣੀ ਮੀਟਿੰਗ ਵਿੱਚ 2024-25 ਲਈ ਈਪੀਐਫ ਉੱਤੇ 8.25 ਪ੍ਰਤੀਸ਼ਤ ਵਿਆਜ ਦੇਣ ਦਾ ਫੈਸਲਾ ਕੀਤਾ ਹੈ।’’ -ਪੀਟੀਆਈ
Advertisement