ਈਪੀਐੱਫਓ ਨੇ ਵਧੇਰੀ ਪੈਨਸ਼ਨ ਲਈ ਅਪਲਾਈ ਕਰਨ ਦੀ ਆਖਰੀ ਤਰੀਕ 11 ਜੁਲਾਈ ਤੱਕ ਵਧਾਈ
08:51 PM Jun 29, 2023 IST
ਨਵੀਂ ਦਿੱਲੀ, 26 ਜੂਨ
Advertisement
ਸੇਵਾਮੁਕਤੀ ਫੰਡ ਬਾਡੀ ਈਪੀਐੱਫਓ ਨੇ ਵਧੇਰੀ ਪੈਨਸ਼ਨ ਅਪਨਾਉਣ ਲਈ ਅਰਜ਼ੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ 11 ਜੁਲਾਈ ਤੱਕ ਵਧਾ ਦਿੱਤੀ ਹੈ। ਈਪੀਐੱਫਓ ਵੱਲੋਂ ਵਧੇਰੀ ਪੈਨਸ਼ਨ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਵਿੱਚ ਦੂਜੀ ਵਾਰ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਤਰੀਕ 3 ਮਈ 2023 ਤੋਂ ਵਧਾ ਕੇ 26 ਜੂਨ 2023 ਕੀਤੀ ਗਈ ਸੀ।
ਐਂਪਲਾਈਜ਼ ਪ੍ਰੋਵੀਡੈਂਟ ਫੰਡ ਸੰਸਥਾ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਯੋਗ ਪੈਨਸ਼ਨਰਾਂ ਤੇ ਮੈਂਬਰਾਂ ਨੂੰ ਇਹ ਆਖਰੀ ਮੌਕਾ ਦਿੱਤਾ ਗਿਆ ਹੈ ਕਿ ਉਹ ਪੇਸ਼ ਆ ਰਹੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨੂੰ ਦੂਰ ਕਰ ਸਕਣ। ਬਿਆਨ ਮੁਤਾਬਕ ਵਧੇਰੀ ਪੈਨਸ਼ਨ ਅਪਣਾਉਣ ਲਈ ਮੁਲਾਜ਼ਮਾਂ ਵੱਲੋਂ ਅਰਜ਼ੀਆਂ ਦਾਖਲ ਕੀਤੇ ਜਾਣ ਦੀ ਆਖਰੀ ਤਰੀਕ ਹੁਣ 11 ਜੁਲਾਈ ਤੱਕ ਵਧਾ ਦਿੱਤੀ ਗਈ ਹੈ। -ਪੀਟੀਆਈ
Advertisement
Advertisement