ਈਪੀਐੱਫ ਧੋਖਾਧੜੀ ਮਾਮਲਾ: ਰੌਬਿਨ ਉਥੱਪਾ ਦੇ ਵਾਰੰਟ ਜਾਰੀ
06:38 AM Dec 22, 2024 IST
ਬੰਗਲੂਰੂ: ਕਰਮਚਾਰੀ ਪ੍ਰੋਵੀਡੈਂਟ ਫੰਡ (ਈਪੀਐੱਫ) ਜਮ੍ਹਾਂ ਕਰਵਾਉਣ ਸਬੰਧੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਰੌਬਿਨ ਉਥੱਪਾ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਖੇਤਰੀ ਪ੍ਰੋਵੀਡੈਂਟ ਫੰਡ ਕਮਿਸ਼ਨਰ-2 ਅਤੇ ਵਸੂਲੀ ਅਧਿਕਾਰੀ, ਕੇਆਰਪੁਰਮ ਸ਼ਦਾਕਸ਼ਰਾ ਗੋਪਾਲਾ ਰੈੱਡੀ ਵੱਲੋਂ ਜਾਰੀ ਕੀਤੇ ਗ੍ਰਿਫ਼ਤਾਰੀ ਵਾਰੰਟ ਵਿੱਚ ਕਿਹਾ ਗਿਆ ਹੈ ਕਿ ਡਿਫਾਲਟਰ ਉਥੱਪਾ ਕੋਲੋਂ 23,36,602 ਰੁਪਏ ਵਸੂਲੇ ਜਾਣੇ ਹਨ। ਸਾਬਕਾ ਕ੍ਰਿਕਟਰ ਇੰਦਰਾਨਗਰ ਸਥਿਤ ਸੈਂਚੁਰੀਜ਼ ਲਾਈਫਸਟਾਈਲ ਬਰਾਂਡਜ਼ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ ਹਨ। -ਪੀਟੀਆਈ
Advertisement
Advertisement