For the best experience, open
https://m.punjabitribuneonline.com
on your mobile browser.
Advertisement

ਲਾਇਨਜ਼ ਕਲੱਬ ਵੱਲੋਂ ਵਾਤਾਵਰਨ ਸੰਭਾਲ ਦਾ ਹੋਕਾ

07:53 AM Aug 02, 2024 IST
ਲਾਇਨਜ਼ ਕਲੱਬ ਵੱਲੋਂ ਵਾਤਾਵਰਨ ਸੰਭਾਲ ਦਾ ਹੋਕਾ
Advertisement

ਪੱਤਰ ਪ੍ਰੇਰਕ
ਜਗਰਾਉਂ, 1 ਅਗਸਤ
ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਲਾਇਨ ਕਲੱਬ ਜਗਰਾਉਂ ਵੱਲੋਂ ਪੰਜਾਬ ਦੀ ਧਰਤੀ ਤੋਂ ਲੋਪ ਹੋ ਰਹੇ ਰਵਾਇਤੀ ਦਰੱਖਤ ਲਗਾਉਣ ਦੇ ਇਰਾਦੇ ਨਾਲ ਨੇੜਲੇ ਪਿੰਡ ਲੀਲਾਂ ਵਿੱਚ ਪ੍ਰਾਜੈਕਟ ਲਗਾਇਆ ਗਿਆ। ਕਲੱਬ ਵੱਲੋਂ ਧਰੇਕ, ਨਿੰਮ, ਟਾਹਲੀ ਆਦਿ ਦੇ ਪੌਦੇ ਲਗਾਏ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਮੇਜਰ ਸਿੰਘ ਭੈਣੀ ਨੇ ਆਖਿਆ ਕਿ ਵਾਤਾਵਰਨ ਦੀ ਸੰਭਾਲ ਲਈ ਹਰ ਮਨੁੱਖ ਨੂੰ ਆਪਣੇ ਜੀਵਨ ਕਾਲ ਦੌਰਾਨ ਘੱਟੋ-ਘੱਟ ਪੰਜ ਬੂਟੇ ਲਗਾਉਣੇ ਅਤੇ ਵੱਡੇ ਹੋਣ ਤੱਕ ਪਾਲਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਪੌਣ ਅਤੇ ਪਾਣੀ ਦੀ ਸੰਭਾਲ ਕੀਤੀ ਜਾਵੇ। ਕਲੱਬ ਦੇ ਸਕੱਤਰ ਲਾਇਨ ਕੁਲਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਘਰੇਲੂ ਬਗ਼ੀਚਿਆਂ ਦੇ ਨਾਲ-ਨਾਲ ਸਾਨੂੰ ਧਰੇਕ, ਨਿੰਮ, ਟਾਹਲੀ, ਅਰਜਣ, ਪਿੱਪਲ, ਬਰੋਟਾ ਆਦਿ ਲਗਾਉਣੇ ਚਾਹੀਦੇ ਹਨ। ਇਸ ਮੌਕੇ ਕਲੱਬ ਮੈਂਬਰ ਲਾਇਨ ਐਸਪੀ ਸਿੰਘ ਢਿੱਲੋਂ, ਡਾ. ਵਿਨੋਦ ਵਰਮਾ, ਬੀਰਿੰਦਰ ਸਿੰਘ ਗਿੱਲ, ਸੁਭਾਸ਼ ਕਪੂਰ, ਅੰਮ੍ਰਿਤ ਸਿੰਘ ਥਿੰਦ, ਮਨਜੀਤ ਇੰਦਰਪਾਲ ਸਿੰਘ ਢਿੱਲੋਂ, ਗੁਰਤੇਜ ਸਿੰਘ ਗਿੱਲ ਨੇ ਬੂਟੇ ਲਗਾਏ। ਕਲੱਬ ਦੇ ਪੀਆਰਓ ਲਾਇਨ ਚਰਨਜੀਤ ਸਿੰਘ ਢਿੱਲੋਂ ਨੇ ਮੈਂਬਰਾਂ ਦਾ ਸੇਵਾ ਲਈ ਕੀਤੇ ਨੇਕ ਉਪਰਾਲੇ ਵਾਸਤੇ ਧੰਨਵਾਦ ਕੀਤਾ।

Advertisement
Advertisement
Author Image

sukhwinder singh

View all posts

Advertisement