ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਨੂੰ ਜੁਰਮਾਨਾ
07:36 PM Jul 24, 2023 IST
Advertisement
ਮਾਲਮੋ, 24 ਜੁਲਾਈ
ਮਾਲਮੋ ਦੀ ਜ਼ਿਲ੍ਹਾ ਅਦਾਲਤ ਨੇ ਅੱਜ ਸਵੀਡਨ ਦੀ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਨੂੰ ਰੋਸ ਪ੍ਰਦਰਸ਼ਨ ਦੌਰਾਨ ਪੁਲੀਸ ਆਦੇਸ਼ਾਂ ਦੀ ਅਵੱਗਿਆ ਕਰਨ ਦਾ ਦੋਸ਼ੀ ਠਹਿਰਾਉਂਦਿਆਂ ਜੁਰਮਾਨਾ ਲਗਾਇਆ ਹੈ। ਥੁਨਬਰਗ ਨੇ ਵਾਤਾਵਰਨ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਪਿਛਲੇ ਮਹੀਨੇ ਦੱਖਣੀ ਸਵੀਡਿਸ਼ ਸ਼ਹਿਰ ਮਾਲਮੋ ਵਿੱਚ ਸੜਕ ਆਵਾਜਾਈ ਰੋਕੀ ਸੀ। ਥੁਨਬਰਗ (20) ਨੇ ਮੰਨਿਆ ਕਿ ਉਸ ਨੇ ਪੁਲੀਸ ਦੇ ਆਦੇਸ਼ਾਂ ਦੀ ਅਵੱਗਿਆ ਕੀਤੀ ਹੈ, ਪਰ ਖੁਦ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਅਜਿਹਾ ਕਦਮ ਮਜ਼ਬੂਰੀ ਵਿੱਚ ਚੁੱਕਿਆ ਗਿਆ। ਉਨ੍ਹਾਂ ਅਦਾਲਤ ਵਿੱਚ ਪੱਤਰਕਾਰਾਂ ਨੂੰ ਕਿਹਾ, ‘‘ਵਿਗਿਆਨਕ ਢੰਗ ਨਾਲ ਕੰਮ ਕਰਨ ਵਾਲਿਆਂ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ।’’ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਥੁਨਬਰਗ ਨੇ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਦਰਸ਼ਨ ਪੂਰੀ ਤਰ੍ਹਾਂ ਨਿਆਂਸੰਗਤ ਹੈ। -ਰਾਇਟਰਜ਼
Advertisement
Advertisement
Advertisement