For the best experience, open
https://m.punjabitribuneonline.com
on your mobile browser.
Advertisement

ਭੁੱਖੜੀ ਕਲਾਂ ਦੇ ਸਕੂਲ ਵਿੱਚ ਵਾਤਾਵਰਨ ਦਿਵਸ ਮਨਾਇਆ

10:50 AM Mar 22, 2024 IST
ਭੁੱਖੜੀ ਕਲਾਂ ਦੇ ਸਕੂਲ ਵਿੱਚ ਵਾਤਾਵਰਨ ਦਿਵਸ ਮਨਾਇਆ
ਭੁੱਖੜੀ ਸਕੂਲ ’ਚ ਬੂਟਾ ਲਾਉਂਦੇ ਹੋਏ ਜਗਜੀਤ ਸਿੰਘ ਮਾਨ ਤੇ ਹੋਰ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਮਾਰਚ
ਸਕੂਲ ਦੇ ਵਿਦਿਆਰਥੀਆਂ ਵਿੱਚ ਵਾਤਾਵਰਨ ਦੀ ਸੰਭਾਲ ਹਿੱਤ ਅਤੇ ਆਪਣੇ ਆਲੇ-ਦੁਆਲੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਵਾਤਾਵਰਨ ਸੰਭਾਲ ਸੁਸਾਇਟੀ ਦੇ ਸੰਸਥਾਪਕ ਜਗਜੀਤ ਸਿੰਘ ਮਾਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਭੁੱਖੜੀ ਕਲਾ ਵਿੱਚ ਸਕੂਲ ਮੁਖੀ ਯੋਗੇਸ਼ ਦੱਤਾ ਦੇ ਸਹਿਯੋਗ ਨਾਲ ਵਾਤਾਵਰਨ ਦਿਵਸ ਮਨਾਇਆ ਗਿਆ। ਸ੍ਰੀ ਮਾਨ ਨੇ ਦੱਸਿਆ ਕਿ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਨੇ ਜਿੱਥੇ ਜੰਗਲ ਦੇ ਜੀਵਨ ਨੂੰ ਤਹਿਸ-ਨਹਿਸ ਕਰ ਦਿੱਤਾ ਹੈ, ਉਥੇ ਹੀ ਹਵਾ ਵਿੱਚ ਉਦਯੋਗਿਕ ਇਕਾਈਆਂ ਵੱਲੋਂ ਧੂੰਏਂ ਦੇ ਰੂਪ ਵਿੱਚ ਛੱਡੀਆਂ ਜਾ ਰਹੀਆਂ ਹਾਨੀਕਾਰਕ ਗੈਸਾਂ ਨੇ ਹਵਾ ਨੂੰ ਵੀ ਪਲੀਤ ਕਰ ਦਿੱਤਾ ਹੈ। ਇਹ ਸਾਰਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। ਇਸ ਮੌਕੇ ਸਕੂਲ ਵਿੱਚ ਰਾਜ ਰੁੱਖ ਵਜੋਂ ਮਸ਼ਹੂਰ ਟਾਹਲੀ ਦਾ ਬੂਟਾ, ਅਮਲਤਾਸ ਤੇ ਹੋਰ ਫੁੱਲਾਂ ਵਾਲੇ ਬੂਟੇ ਲਾਏ। ਸਕੂਲ ਦੇ ਵਿਦਿਆਰਥੀਆਂ ਨੇ ਇਨ੍ਹਾਂ ਬੂਟਿਆਂ ਦੀ ਸੰਭਾਲ ਦਾ ਪ੍ਰਣ ਲਿਆ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਧਨਾਨਸੂ ਦੇ ਮੁਖੀ ਹਰਬੰਸ ਸਿੰਘ ਗਿੱਲ, ਭੈਣੀ ਗਾਹੀ ਸਕੂਲ ਦੇ ਮੁਖੀ ਅਮਨਦੀਪ ਸਿੰਘ ਖੇੜਾ, ਸ਼ਿਵਾਨੀ, ਸੁਨੀਤਾ, ਅਨੀਤਾ ਵੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×